ਰਿਸ਼ਤੇਦਾਰੀ ਵਿਚ ਜਾ ਰਹੇ, ਕਾਰ ਸਵਾਰ ਨਾਲ ਵਾਪਰਿਆ ਹਾਦਸਾ, ਹਸਪਤਾਲ ਲਿਜਾਂਣ ਤੋਂ ਬਾਅਦ ਤੋੜਿਆ ਦ-ਮ, ਜਾਂਂਚ ਜਾਰੀ

Punjab

ਪੰਜਾਬ ਦੇ ਬਠਿੰਡਾ ਤੋਂ ਡੱਬਵਾਲੀ ਨੈਸ਼ਨਲ ਹਾਈਵੇ ਉੱਤੇ ਪਿੰਡ ਮਛਾਣਾ ਦੇ ਨੇੜੇ ਤੇਲ ਟੈਂਕਰ ਅਤੇ ਕਾਰ ਦੇ ਵਿਚਕਾਰ ਭਿਆ*ਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਵਿਅਕਤੀ ਦੀ ਮੌ-ਤ ਹੋ ਗਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਰ ਡਰਾਈਵਰ ਸੁਖਦੀਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਕੋਠੇ ਹਰੀਆਂਵਾਲਾ, ਘੋਲੀਆ ਕਲਾਂ ਜਿਲ੍ਹਾ ਮੋਗਾ ਆਪਣੇ ਰਿਸ਼ਤੇਦਾਰ ਸਤਨਾਮ ਸਿੰਘ ਨਾਲ ਕਾਰ ਵਿੱਚ ਸਵਾਰ ਹੋ ਕੇ ਪਿੰਡ ਸਿਧਾਣਾ ਨੂੰ ਜਾ ਰਹੇ ਸੀ।

ਜਦੋਂ ਕਿ ਤੇਲ ਟੈਂਕਰ ਡਰਾਈਵਰ ਡੱਬਵਾਲੀ ਤੋਂ ਬਠਿੰਡਾ ਜਾ ਰਿਹਾ ਸੀ। ਜਦੋਂ ਦੋਵੇਂ ਗੱਡੀਆਂ ਉਕਤ ਪਿੰਡ ਨੇੜੇ ਪੁੱਜੀਆਂ ਤਾਂ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਡਰਾਈਵਰ ਨੇ ਕਾਰ ਨੂੰ ਜ਼ੋਰ*ਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਕਾਰ ਦਾ ਡਰਾਈਵਰ ਸੁਖਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੇ ਸਹਾਇਕ ਐੱਸ. ਐੱਚ. ਓ. ਸਤਨਾਮ ਸਿੰਘ ਤੁਰੰਤ ਹੀ ਆਪਣੀ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਸੁਖਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਵਿਚ ਪਹੁੰਚਦੇ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਉਸ ਦੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਫਰਾਰ ਹੋ ਗਿਆ। ਇਸ ਹਾਦਸੇ ਦੌਰਾਨ ਕਾਰ ਵਿੱਚ ਸੁਖਦੀਪ ਸਿੰਘ ਦੇ ਨਾਲ ਬੈਠੇ ਉਸ ਦੇ ਰਿਸ਼ਤੇਦਾਰ ਸਤਨਾਮ ਸਿੰਘ ਦੇ ਸੱ-ਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ ਦੇ ਨਿਰਮਾਣ ਕਾਰਨ ਪਿਛਲੇ ਡੇਢ ਮਹੀਨੇ ਦੌਰਾਨ ਵਾਪਰੇ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌ-ਤ ਹੋ ਚੁੱਕੀ ਹੈ।

Leave a Reply

Your email address will not be published. Required fields are marked *