ਜਿਲ੍ਹਾ ਪਟਿਆਲਾ (ਪੰਜਾਬ) ਤੋਂ ਰੀਲ ਬਣਾਉਣ ਦੇ ਚੱਕਰ ਵਿਚ ਦੋ ਲੜਕਿਆਂ ਨਾਲ ਹਾਦਸਾ ਹੋਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਲ੍ਹਾ ਪਟਿਆਲਾ ਦੇ ਅਬਲੋਵਾਲ ਵਿਚੋਂ ਲੰਘਦੀ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ ਰੀਲ ਬਣਾ ਰਹੇ ਦੋ ਲੜਕੇ ਭਾਖੜਾ ਨਹਿਰ ਵਿਚ ਡੁੱ-ਬ ਗਏ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ, ਸਥਾਨਕ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਦੋਵੇਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਕਰਨ ਕੁਮਾਰ ਉਮਰ 14 ਸਾਲ ਅਤੇ ਸਾਹਿਲ ਕੁਮਾਰ ਉਮਰ 17 ਸਾਲ ਦੇ ਰੂਪ ਵਜੋਂ ਹੋਈ ਹੈ।
ਇਸ ਘ-ਟ-ਨਾ ਤੋਂ ਬਾਅਦ ਉਕਤ ਨੌਜਵਾਨਾਂ ਦੇ ਪਰਿਵਾਰ ਵਾਲੇ ਗਹਿਰੇ ਸਦਮੇ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਆਪਣੇ ਦੋ ਹੋਰ ਸਾਥੀਆਂ ਨਾਲ ਭਾਖੜਾ ਨਹਿਰ ਵਿਚ ਨਹਾਉਣ ਲਈ ਆਏ ਸਨ। ਇਥੇ ਨਹਾਉਂਦੇ ਸਮੇਂ ਉਨ੍ਹਾਂ ਨੂੰ ਰੀਲ ਬਣਾਉਣ ਦਾ ਵਿਚਾਰ ਆਇਆ। ਇਸ ਦੌਰਾਨ 14 ਸਾਲ ਉਮਰ ਦੇ ਲੜਕੇ ਕਰਨ ਨੇ ਭਾਖੜਾ ਨਹਿਰ ਵਿਚ ਛਾ*ਲ, ਮਾ*ਰ ਦਿੱਤੀ ਅਤੇ ਉਹ ਪਾਣੀ ਤੇਜ਼ ਵਹਾਅ ਦੀ ਲ-ਪੇ-ਟ ਵਿਚ ਆ ਗਿਆ।
ਬਿਨਾਂ ਦੱਸੇ ਘਰ ਤੋਂ ਆਏ ਸੀ ਨੌਜਵਾਨ
ਇਸ ਦੌਰਾਨ ਕਰਨ ਨੂੰ ਡੁੱ-ਬ-ਦਾ ਦੇਖ ਕੇ ਸਾਹਿਲ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਲਈ ਨਹਿਰ ਵਿਚ ਛਾ*ਲ ਲਾ ਦਿੱਤੀ। ਪਰ, ਅਫਸੋਸ ਦੋਵੇਂ ਨੌਜਵਾਨ ਭਾਖੜਾ ਨਹਿਰ ਵਿੱਚ ਡੁੱ-ਬ ਗਏ। ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਉਨ੍ਹਾਂ ਨੂੰ ਬਿਨਾਂ ਦੱਸੇ ਘਰ ਤੋਂ ਆਏ ਸਨ। ਇਸ ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਤੋਂ ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਗੋਤਾਖੋਰਾਂ ਵੱਲੋਂ ਭਾਖੜਾ ਨਹਿਰ ਵਿਚ ਉਨ੍ਹਾਂ ਨੌਜਵਾਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।