ਪ੍ਰਾਪਤ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਜੇਜੋ ਕੇ ਚੋਅ ਵਿਚ ਅਚਾ-ਨਕ ਆਏ ਹੜ੍ਹ ਵਿਚ ਹਿਮਾਚਲ ਪ੍ਰਦੇਸ਼ ਤੋਂ ਇਕ ਇਨੋਵਾ ਕਾਰ ਵਿਚ ਸਵਾਰ ਹੋ ਕੇ ਨਵਾਂਸ਼ਹਿਰ ਇਕ ਵਿਆਹ ਪ੍ਰੋਗਰਾਮ ਤੇ ਜਾ ਰਹੇ ਇਕ ਪਰਿਵਾਰ ਦੇ 10 ਲੋਕ ਰੁ-ੜ੍ਹ ਗਏ ਹਨ।
HIGHLIGHTS
- ਹਿਮਾਚਲ ਪ੍ਰਦੇਸ਼ ਤੋਂ ਚੱਲਿਆ ਸੀ ਪਰਿਵਾਰ
- ਗੱਡੀ ਵਿਚ ਸਵਾਰ ਸਨ, 11 ਲੋਕ
- 10 ਪਾਣੀ ਵਿਚ ਰੁ-ੜ੍ਹੇ ਇਕ ਨੂੰ ਬਚਾਇਆ
- ਮੌਕੇ ਤੇ ਪਹੁੰਚਿਆ ਪ੍ਰਸਾਸ਼ਨ ਬਚਾਅ ਕਾਰਜ ਕੀਤਾ ਸ਼ੁਰੂ
ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਤੜਕੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਜਿਲ੍ਹਾ ਹੁਸ਼ਿਆਰਪੁਰ ਵਿਚ ਇਕ ਵੱ-ਡਾ ਹਾਦਸਾ ਵਾਪਰ ਗਿਆ ਹੈ। ਹੁਸ਼ਿਆਰਪੁਰ ਦੇ ਮਾਹਿਲਪੁਰ ਬਲਾਕ ਦੇ ਜੇਜੇ ਕਸਬੇ ਨੇੜੇ ਇੱਕ ਇਨੋਵਾ ਗੱਡੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁ-ੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਨੋਵਾ ਵਿੱਚ 11 ਵਿਅਕਤੀ ਸਵਾਰ ਸਨ, ਜੋ ਕਾਰ ਸਮੇਤ ਪਾਣੀ ਵਿੱਚ ਰੁ-ੜ੍ਹ ਗਏ। ਇਹ ਸਾਰੇ ਲੋਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਗੱਡੀ ਵਿਚ ਸਵਾਰ 11 ਲੋਕਾਂ ਵਿਚੋਂ 10 ਪਾਣੀ ਵਿਚ ਡੁੱ-ਬ ਗਏ, ਜਦੋਂ ਕਿ ਇਕ ਨੂੰ ਬਚਾ ਲਿਆ ਗਿਆ। ਖਬਰ ਲਿਖੇ ਜਾਣ ਤੱਕ ਛੇ ਲੋਕਾਂ ਦੀਆਂ ਦੇਹਾਂ ਬਰਾ-ਮਦ ਕੀਤੀਆਂ ਜਾ ਚੁੱਕੀਆਂ ਸਨ। ਚਾਰ ਲੋਕਾਂ ਦੀ ਭਾਲ ਜਾਰੀ ਸੀ।
ਮਿਲੀ ਜਾਣਕਾਰੀ ਅਨੁਸਾਰ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਡੇਹਰਾ ਨਜਦੀਕ ਮਹਿਤਪੁਰ ਊਨਾ ਆਪਣੇ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਤੋਂ ਨਵਾਂਸ਼ਹਿਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਘਰੋਂ ਚੱਲੇ ਸਨ। ਪਰਿਵਾਰ ਦੇ 10 ਮੈਂਬਰ ਇੱਕ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਰਵਾਨਾ ਹੋਏ ਸਨ। ਉਨ੍ਹਾਂ ਦੇ ਨਾਲ ਉਸ ਦੇ ਪਿਤਾ ਸੁਰਜੀਤ ਸਿੰਘ ਭਾਟੀਆ, ਮਾਤਾ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਮਾਸੀ ਬੰਦਰ ਅਤੇ ਸ਼ਿਨੋ, ਧੀ ਭਾਵਨਾ ਉਮਰ 18 ਸਾਲ ਅਤੇ ਅੰਕੂ ਉਮਰ 20 ਸਾਲ, ਪੁੱਤਰ ਹਰਮੀਤ ਉਮਰ 12 ਸਾਲ ਅਤੇ ਇੱਕ ਡਰਾਈਵਰ ਵੀ ਸੀ।
ਹਿਮਾਚਲ ਪ੍ਰਦੇਸ਼ ਦੀ ਸਰ-ਹੱਦ ਪਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਇਨੋਵਾ ਗੱਡੀ ਜੇਜੋ ਚੋਅ ਵਿਚ ਦੀ ਲੰਘ ਰਹੀ ਸੀ। ਤਦ ਅਚਾ-ਨਕ ਚੋਅ ਵਿਚ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋ ਗਿਆ। ਉਨ੍ਹਾਂ ਦੀ ਗੱਡੀ ਪਹਿਲਾਂ ਤਾਂ ਚਿੱਕੜ ਵਿਚ ਫਸ ਗਈ ਅਤੇ ਫਿਰ ਪਾਣੀ ਦੇ ਤੇਜ਼ ਵਹਾਅ ਵਿਚ ਰੁ-ੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਹਾਦਸੇ ਵਿਚ ਗੱਡੀ ਵਿਚ ਸਵਾਰ 10 ਲੋਕ ਡੁੱ-ਬ ਗਏ, ਜਦੋਂ ਕਿ ਇਕ ਨੂੰ ਬਚਾ ਲਿਆ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਸਨ। ਉਨ੍ਹਾਂ ਵਲੋਂ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਕੀਤਾ ਗਿਆ।