ਜਿਲ੍ਹਾ ਮੋਗਾ (ਪੰਜਾਬ) ਤੋਂ ਤੜਕਸਾਰ ਹੀ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਦਿਨ ਚੜ੍ਹਦੇ ਹੀ ਇਕ ਪਰਿਵਾਰ ਉਤੇ ਉਸ ਵਕਤ ਦੁੱਖ ਦਾ ਪਹਾੜ ਡਿੱ-ਗ ਪਿਆ, ਜਦੋਂ ਇਕ ਸੜਕ ਹਾਦਸੇ ਦੌਰਾਨ ਪਿਓ ਅਤੇ ਪੁੱਤ ਦੀ ਦਰਦ-ਨਾਕ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿੰਡ ਬੁੱਘੀਪੁਰਾ ਦੇ ਨੇੜੇ ਬਰਨਾਲਾ ਬਾਈਪਾਸ ਰੋਡ ਉੱਤੇ ਵਾਪਰਿਆ ਹੈ। ਇਸ ਹਾਦਸੇ ਦੌਰਾਨ ਮ੍ਰਿਤਕ ਹੋਏ ਪਿਓ ਅਤੇ ਪੁੱਤ ਜਿਲ੍ਹਾ ਮੋਗਾ ਦੇ ਪਿੰਡ ਮਹਿਰੋਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਟੱਕਰ ਇੰਨੀ ਭਿਆ-ਨਕ ਸੀ ਕਿ ਮੋਟਰਸਾਈਕਲ ਤੇ ਸਵਾਰ ਪਿਓ-ਪੁੱਤਰ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ।
ਸੁਸਾਇਟੀ ਦੀ ਗੱਡੀ ਰਾਹੀਂ ਪਹੁੰਚਾਏ ਹਸਪਤਾਲ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਮਲਪ੍ਰੀਤ ਸਿੰਘ ਮਹਿਰੋਂ ਨੇ ਦੱਸਿਆ ਕਿ ਬੂਟਾ ਸਿੰਘ ਅਤੇ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਉਰਫ ਗੋਰਾ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕੋਈ ਪਸੂ ਖ੍ਰੀਦਣ ਲਈ ਪਿੰਡ ਬੁਗੀਪੁਰਾ ਨੂੰ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਬੁਗੀਪੁਰਾ ਦੀ ਹਾਈਵੇ ਸੜਕ ਉੱਤੇ ਪਹੁੰਚਿਆ ਤਾਂ ਇਕ ਸਵਿਫਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸੁਸਾਇਟੀ ਦੀ ਐਮਰਜੈਂਸੀ ਗੱਡੀ ਵਿੱਚ ਹਸਪਤਾਲ ਤੱਕ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੇ ਚੈਕਅੱਪ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਦੇਹਾਂ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਕਿਸੇ ਨੇ ਫੋਨ ਕਰਕੇ ਦਿੱਤੀ ਘਰ ਜਾਣਕਾਰੀ
ਇਸ ਮੌਕੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਾਲੇ ਬੂਟਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਹਰਪ੍ਰੀਤ ਸਿੰਘ ਨਾਲ ਬੁਗੀਪੁਰਾ ਦੇ ਨੇੜੇ ਹਾਦਸਾ ਹੋ ਗਿਆ ਹੈ। ਉਹ ਤੁਰੰਤ ਘ-ਟ-ਨਾ ਵਾਲੀ ਥਾਂ ਤੇ ਪਹੁੰਚ ਜਾਣ। ਸੂਚਨਾ ਮਿਲਦੇ ਹੀ ਤੁਰੰਤ ਪਿੰਡ ਵਾਲੇ ਘਟਨਾ ਸਥਾਨ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਡਾਕਟਰਾਂ ਨੇ ਦੋਵੇਂ ਪਿਓ ਅਤੇ ਪੁੱਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ।