ਜਿਲ੍ਹਾ ਅੰਮ੍ਰਿਤਸਰ (ਪੰਜਾਬ) ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ ਵਿਚ ਮੌਤ ਹੋਣ ਦਾ ਦੁਖ-ਦਾਈ ਸਮਾਚਾਰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤੇਜਬੀਰ ਸਿੰਘ ਵਾਸੀ ਪਿੰਡ ਮਨਿਆਲਾ, ਜ਼ਿਲ੍ਹਾ ਤਰਨਤਾਰਨ ਪੱਟੀ ਆਪਣੇ ਮਾਤਾ-ਪਿਤਾ ਦਾ ਇਕ-ਲੌਤਾ ਪੁੱਤਰ ਸੀ। ਜਿਸ ਦੀ ਇਕ ਸੜਕ ਹਾਦਸੇ ਵਿੱਚ ਮੌ-ਤ ਹੋ ਗਈ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਪੰਜਾਬ ਵਿਚ ਬੇਰੁਜ਼ਗਾਰੀ ਹੋਣ ਕਾਰਨ ਨੌਜਵਾਨ ਲੜਕੇ-ਲੜਕੀਆਂ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਆਏ ਦਿਨ ਵਿਦੇਸ਼ਾਂ ਵਿਚੋਂ ਉਨ੍ਹਾਂ ਦੀ ਮੌ-ਤ ਹੋਣ ਦੀਆਂ ਖ-ਬ-ਰਾਂ ਆ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਬੀਰ ਸਿੰਘ ਦੀ ਪਤਨੀ ਜਗਰੂਪ ਕੌਰ ਜੋ ਕਿ 4 ਸਾਲ ਪਹਿਲਾਂ ਕੈਨੇਡਾ ਵਿਚ ਗਈ ਸੀ। ਉਸ ਨੇ ਕਰੀਬ 2 ਸਾਲ ਪਹਿਲਾਂ ਆਪਣੇ ਪਤੀ ਤੇਜਬੀਰ ਸਿੰਘ ਨੂੰ ਆਪਣੇ ਕੋਲ ਕੈਨੇਡਾ ਬੁਲਾਇਆ ਸੀ। ਤੇਜਬੀਰ ਸਿੰਘ ਕੈਨੇਡਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਪਿੱਛਲੇ ਦਿਨੀਂ ਤੇਜਬੀਰ ਸਿੰਘ ਕੈਨੇਡਾ ਤੋਂ ਆਪਣਾ ਟਰਾਲਾ ਲੈ ਕੇ ਅਮਰੀਕਾ ਗਿਆ ਸੀ। ਉਸ ਨੂੰ ਅਮਰੀਕਾ ਵਿੱਚ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਤੇਜਬੀਰ ਸਿੰਘ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌ-ਤ ਹੋ ਗਈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਅਧਰੰਗ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਪੁੱਤਰ ਹੀ ਉਨ੍ਹਾਂ ਦਾ ਇਕ-ਲੌਤਾ ਸਹਾਰਾ ਸੀ। ਪਰਿਵਾਰ ਨੇ ਉਸ ਨੂੰ ਜ਼ਮੀਨ ਅਤੇ ਗਹਿਣੇ ਵੇਚ ਕੇ ਵਿਦੇਸ਼ ਭੇਜਿਆ ਸੀ। ਪਰਿਵਾਰਕ ਮੈਂਬਰਾਂ ਵਲੋਂ ਆਪਣੇ ਪੁੱਤਰ ਦੀ ਦੇਹ ਨੂੰ ਵਾਪਸ ਭਾਰਤ (ਪੰਜਾਬ) ਲਿਆਉਣ ਦੀ ਮੰਗ ਕਰਦਿਆਂ ਸਰਕਾਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ।