ਜਿਲ੍ਹਾ ਮੋਗਾ (ਪੰਜਾਬ) ਵਿਚ 5 ਅਗਸਤ ਨੂੰ ਕੋਟ ਈਸੇ ਖਾਂ ਏਰੀਏ ਵਿਚ ਪੈਂਦੇ ਪਿੰਡ ਖੋਸਾ ਰਣਧੀਰ ਵਿਚ ਇਕ ਔਰਤ ਮਹਿੰਦਰ ਕੌਰ ਦਾ ਉਸ ਦੇ ਘਰ ਵਿਚ ਹੀ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਔਰਤ ਦੇ ਭਤੀਜੇ ਅਤੇ ਉਸ ਦੀ ਨੂੰਹ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਅੰਕੁਰ ਗੁਪਤਾ ਅਤੇ ਐੱਸ. ਪੀ. ਆਈ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਬੀਤੀ 5 ਅਗਸਤ ਨੂੰ ਪਿੰਡ ਖੋਸਾ ਰਣਧੀਰ ਵਿਖੇ ਦਰਸ਼ਨ ਸਿੰਘ ਦੀ ਬਜ਼ੁਰਗ ਪਤਨੀ ਮਹਿੰਦਰ ਕੌਰ ਦਾ ਅਣ-ਪਛਾਤੇ ਲੋਕਾਂ ਨੇ ਕਿਸੇ ਤਿੱਖੀ ਚੀਜ ਦੀ ਵਰਤੋਂ ਕਰਕੇ ਕ-ਤ-ਲ ਕਰ ਦਿੱਤਾ ਸੀ। ਇਸ ਮਾਮਲੇ ਬਾਰੇ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਵਲੋਂ ਅਣ-ਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਪੁਲਿਸ ਵਲੋਂ ਗੰਭੀਰਤਾ ਨਾਲ ਲਿਆ ਗਿਆ। ਦੋਸ਼ੀਆਂ ਦਾ ਸੁਰਾਗ ਲੱਭਣ ਲਈ ਪੁਲਿਸ ਵੱਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਮਾਮਲੇ ਦੀ ਪੁਲਿਸ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਵਿਗਿਆਨਕ ਅਤੇ ਤਕਨੀਕੀ ਤਰੀਕਿਆਂ ਨਾਲ ਤਫ਼ਤੀਸ਼ ਕਰਦੇ ਹੋਏ ਬੀਤੇ 9 ਅਗਸਤ ਨੂੰ ਕ-ਤ-ਲ ਕੇਸ ਵਿੱਚ ਮ੍ਰਿਤਕ ਦੇ ਭਤੀਜੇ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਪਿੰਡ ਫ਼ਿਰੋਜ਼ਵਾਲਾ ਮੰਗਲ ਸਿੰਘ, ਅਤੇ ਮ੍ਰਿਤਕਾ ਦੀ ਨੂੰਹ ਮਨਪ੍ਰੀਤ ਕੌਰ ਵਾਸੀ ਪਿੰਡ ਖੋਸਾ ਰਣਧੀਰ ਨੂੰ ਗ੍ਰਿਫ਼ਤਾਰ ਕਰਕੇ ਕ-ਤ-ਲ ਲਈ ਵਰਤਿਆ ਗਿਆ ਤੇ-ਜ਼-ਧਾ-ਰ, ਹਥਿ*ਆਰ ਵੀ ਬਰਾਮਦ ਕੀਤਾ ਗਿਆ ਹੈ।
ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਸਤਨਾਮ ਸਿੰਘ ਉਰਫ਼ ਸੱਤਾ ਦੇ ਮ੍ਰਿਤਕਾ ਦੀ ਨੂੰਹ ਮਨਪ੍ਰੀਤ ਕੌਰ ਨਾਲ ਕਥਿਤ ਨਾਜਾ-ਇਜ਼ ਸਬੰਧ ਸਨ। ਮਨਪ੍ਰੀਤ ਕੌਰ ਦਾ ਪਤੀ ਬਲਜਿੰਦਰ ਸਿੰਘ ਦੁਬੱਈ ਵਿੱਚ ਰਹਿੰਦਾ ਹੈ। ਮ੍ਰਿਤਕਾ ਦੀ ਨੂੰਹ ਮਨਪ੍ਰੀਤ ਕੌਰ ਪਿਛਲੇ ਪੰਜ ਸਾਲਾਂ ਤੋਂ ਘਰ ਵਿੱਚ ਵੱਖ ਰਹਿ ਰਹੀ ਹੈ। ਮਹਿੰਦਰ ਕੌਰ ਨੇ ਆਪਣੇ ਭਤੀਜੇ ਨੂੰ ਕਈ ਵਾਰ ਆਪਣੀ ਨੂੰਹ ਨੂੰ ਮਿਲਣ ਤੋਂ ਰੋਕਿਆ, ਜਿਸ ਕਾਰਨ ਦੋਵਾਂ ਨੇ ਉਸ ਨਾਲ ਰੰ-ਜਿ-ਸ਼ ਰੱਖਣੀ ਸ਼ੁਰੂ ਕਰ ਦਿੱਤੀ।
ਜਦੋਂ 5 ਅਗਸਤ ਨੂੰ ਸਤਨਾਮ ਸਿੰਘ ਉਰਫ ਸੱਤਾ ਮਨਪ੍ਰੀਤ ਕੌਰ ਦੇ ਘਰ ਗਿਆ ਤਾਂ ਦੋਵਾਂ ਨੇ ਸਾ-ਜ਼ਿ-ਸ਼ ਰਚੀ ਅਤੇ ਮਹਿੰਦਰ ਕੌਰ ਦਾ ਕ-ਤ-ਲ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਘਰ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਮਨਪ੍ਰੀਤ ਕੌਰ ਦਾ ਆਪਣੇ ਸਹੁਰਿਆਂ ਨਾਲ ਝ-ਗ-ੜਾ ਵੀ ਚੱਲ ਰਿਹਾ ਸੀ, ਜਿਸ ਕਾਰਨ ਉਹ ਜੁਆਕਾਂ ਸਮੇਤ ਘਰ ਦੇ ਵੱਖਰੇ ਹਿੱਸੇ ਵਿਚ ਰਹਿ ਰਹੀ ਸੀ। ਨੂੰਹ ਮਨਪ੍ਰੀਤ ਕੌਰ ਨੇ ਇਸ ਸਬੰਧੀ ਮਹਿਲਾ ਸੈੱਲ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਤੋਂ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।