ਪਤਨੀ ਨੇ ਪਤੀ ਉੱਤੇ ਕੀਤਾ ਵਾ-ਰ, ਜਖਮੀਂ ਨੇ ਤੋੜਿਆ ਦ-ਮ, ਪੁਲਿਸ ਦੀ ਜਾਂਂਚ ਦੌਰਾਨ ਸਾਹਮਣੇ ਆਇਆ ਸੱਚ, ਦੋਸ਼ੀ ਔਰਤ ਗ੍ਰਿਫਤਾਰ

Punjab

ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਚ ਇਕ ਔਰਤ ਨੇ ਆਪਣੇ ਹੀ ਪਤੀ ਦਾ ਕ-ਤ-ਲ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪਰ ਕ-ਤ-ਲ ਕਰਨ ਦੇ ਪਿੱਛੇ ਦੀ ਵਜ੍ਹਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਪਤਨੀ ਨੇ ਆਪਣੇ ਪਤੀ ਨੂੰ ਇਸ ਲਈ ਮਾ*ਰ ਦਿੱਤਾ ਕਿਉਂਕਿ ਉਸ ਦੀ ਆਪਣੀ ਹੀ ਧੀ ਉੱਤੇ ਬੁਰੀ ਨਜ਼ਰ ਸੀ। ਔਰਤ ਨੇ ਆਪਣੀ ਨਾਬਾ*ਲਗ ਧੀ ਨੂੰ ਉਸ ਦੇ ਮਤਰੇਏ ਪਿਤਾ ਤੋਂ ਬਚਾਉਣ ਲਈ ਪਿਤਾ ਦਾ ਕ-ਤ-ਲ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਸਾਦਿਕ ਥਾਣੇ ਅੰਦਰ ਪੈਂਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਪਿਆਰਾ ਸਿੰਘ ਉਮਰ 60 ਸਾਲ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਅਣ-ਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਗਿਆਨ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਪਿਆਰ ਸਿੰਘ ਆਪਣੀ ਨਾਬਾ*ਲਗ ਧੀ ਉੱਪਰ ਬੁ*ਰੀ ਨਜ਼ਰ ਰੱਖਦਾ ਸੀ। ਐਤਵਾਰ ਨੂੰ ਪਿਆਰਾ ਸਿੰਘ ਨੇ ਨਾਬਾ*ਲਗ ਨਾਲ ਜ਼ਬਰ*ਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਧੀ ਨੂੰ ਆਪਣੇ ਪਤੀ ਤੋਂ ਬਚਾਉਣ ਲਈ ਗਿਆਨ ਕੌਰ ਅਤੇ ਪਿਆਰਾ ਸਿੰਘ ਵਿਚਕਾਰ ਝ-ਗ-ੜਾ ਹੋ ਗਿਆ। ਇਸ ਦੌਰਾਨ ਗਿਆਨ ਕੌਰ ਨੇ ਪਿਆਰਾ ਸਿੰਘ ਦੇ ਸਿਰ ਉੱਤੇ ਡੰਡੇ ਨਾਲ ਵਾਰ ਕਰ ਦਿੱਤਾ। ਸਿਰ ਵਿੱਚ ਡੂੰਘੀ ਸੱ-ਟ ਲੱਗ ਜਾਣ ਕਾਰਨ ਉਸ ਦੀ ਮੌ-ਤ ਹੋ ਗਈ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਘ-ਟ-ਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਕੀਤੀ ਗਈ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਪਿਆਰਾ ਸਿੰਘ ਦਾ ਕ-ਤ-ਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਪਤਨੀ ਗਿਆਨ ਕੌਰ ਨੇ ਹੀ ਕੀਤਾ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।

Leave a Reply

Your email address will not be published. Required fields are marked *