ਜਿਲ੍ਹਾ ਸਹਾਰਨਪੁਰ (UP) ਦੇ ਰਹਿਣ ਵਾਲੇ ਇਕ ਨੌਜਵਾਨ ਕਾਰੋਬਾਰੀ ਨੇ ਸੋਮਵਾਰ ਨੂੰ ਕਰਜੇ ਤੋਂ ਪ੍ਰੇ-ਸ਼ਾ-ਨ ਹੋ ਕੇ ਪਤਨੀ ਦਾ ਹੱਥ ਫੜ ਕੇ ਗੰਗ-ਨਹਿਰ ਵਿਚ ਛਾ*ਲ, ਲਾ ਕੇ ਖੁਦਕੁਸ਼ੀ ਕਰ ਲਈ ਹੈ। ਇਹ ਜਾਣਕਾਰੀ ਪੁਲਿਸ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੌਰਭ ਬੱਬਰ ਉਮਰ 35 ਸਾਲ ਅਤੇ ਉਸ ਦੀ ਪਤਨੀ ਮੋਨਾ ਬੱਬਰ ਨੇ ਹਾਥੀਪੁਲ ਉੱਤੇ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਸੈਲਫੀ ਲਈ ਅਤੇ ਇਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਟਸਐਪ ਉੱਤੇ ਲੋਕੇਸ਼ਨ ਸਮੇਤ ਸਾਂਝਾ ਕੀਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਿਜੇ ਸਿੰਘ ਨੇ ਦੱਸਿਆ ਕਿ ਸੌਰਭ ਬੱਬਰ ਦੀ ਸਹਾਰਨਪੁਰ ਵਿਚ ਸ਼੍ਰੀ ਸਾਈਂ ਜਵੈਲਰਜ਼ ਦੇ ਨਾਮ ਉੱਤੇ ਦੁਕਾਨ ਹੈ। ਉਨ੍ਹਾਂ ਨੇ ਦੱਸਿਆ ਕਿ ਜੋੜਾ ਸੋਮਵਾਰ ਨੂੰ ਹੀ ਮੋਟਰਸਾਈਕਲ ਉੱਤੇ ਹਰਿਦੁਆਰ ਪਹੁੰਚਿਆ ਸੀ। ਵਿਜੇ ਸਿੰਘ ਨੇ ਦੱਸਿਆ ਕਿ ਪਿੰਡ ਜਮਾਲਪੁਰ ਖੁਰਦ ਨੇੜੇ ਗੰਗਨਹਿਰ ਦੇ ਕੰਢੇ ਦਲਦਲ ਵਿਚ ਇਕ ਵਿਅਕਤੀ ਦੀ ਦੇਹ ਫ-ਸੇ ਹੋਣ ਦੀ ਸੂਚਨਾ ਮਿਲਣ ਉੱਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਦੇਹ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪੈਂਟ ਦੀ ਜੇਬ ਵਿਚੋਂ ਮਿਲੇ ਮੋਬਾਈਲ ਫੋਨ ਅਤੇ ਪਰਸ ਦੇ ਆਧਾਰ ਉੱਤੇ ਤੇ ਦੇਹ ਦੀ ਪਹਿਚਾਣ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਔਰਤ ਦੀ ਦੇਹ ਨਹੀਂ ਮਿਲੀ ਹੈ ਅਤੇ ਉਸ ਦੀ ਭਾਲ ਜਾਰੀ ਹੈ।
ਇੰਚਾਰਜ ਵਿਜੇ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਸੌਰਭ ਉੱਤੇ 10 ਕ-ਰੋ-ੜ ਦਾ ਕਰਜਾ ਸੀ। ਇਸ ਜੋੜੇ ਦੇ ਦੋ ਜੁਆਕ ਹਨ। ਇਸ ਜੋੜੇ ਨੇ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਦੋਵਾਂ ਜੁਆਕਾਂ ਨੂੰ ਉਨ੍ਹਾਂ ਦੇ ਨਾਨਾ-ਨਾਨੀ ਕੋਲ ਭੇਜ ਦਿੱਤਾ ਸੀ। ਸਿੰਘ ਨੇ ਦੱਸਿਆ ਕਿ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਸੌਰਭ ਅਤੇ ਉਸ ਦੀ ਪਤਨੀ ਵੱਲੋਂ ਲਿਖਿਆ ਅਤੇ ਦਸਤਖਤ ਕੀਤਾ ਗਿਆ ਇਕ ਨੋਟ ਵੀ ਬਰਾ*ਮਦ ਹੋਇਆ ਹੈ। ਇਸ ਨੋਟ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਕਰਜ਼ੇ ਦੀ ਦਲ*ਦਲ ਵਿੱਚ ਇੰਨੇ ਫਸ ਗਏ ਹਨ ਕਿ ਹੁਣ ਉਨ੍ਹਾਂ ਕੋਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ ਅਤੇ ਇਸ ਲਈ ਉਹ ਆਪਣੀ ਜ਼ਿੰਦਗੀ ਨੂੰ ਸਮਾ*ਪਤ ਕਰ ਰਹੇ ਹਨ।
ਉਨ੍ਹਾਂ ਨੇ ਆਪਣੇ ਦੋਹਾਂ ਜੁਆਕਾਂ ਲਈ ਆਪਣੀ ਦੁਕਾਨ ਅਤੇ ਘਰ ਛੱਡਣ ਦੀ ਗੱਲ ਕਰਦੇ ਹੋਏ ਲਿਖਿਆ, ਕਿ ਅਸੀਂ ਉਨ੍ਹਾਂ ਨੂੰ ਆਪਣੇ ਨਾਨਾ-ਨਾਨੀ ਕੋਲ ਛੱਡ ਦਿੱਤਾ ਹੈ ਕਿਉਂਕਿ ਉਹ ਸਿਰਫ਼ ਉਨ੍ਹਾਂ ਉੱਤੇ ਭਰੋਸਾ ਕਰਦੇ ਹਨ। ਸੌਰਭ ਨੇ ਖੁ-ਦ-ਕੁ-ਸ਼ੀ ਤੋਂ ਪਹਿਲਾਂ ਆਪਣੀ ਦੁਕਾਨ ਉੱਤੇ ਕੰਮ ਕਰਨ ਵਾਲੇ ਗੋਲੂ ਨੂੰ ਇੱਕ ਆਡੀਓ ਸੰਦੇਸ਼ ਵੀ ਭੇਜਿਆ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ, ਕਿ ਗੱਲ ਸਭ ਨੂੰ ਦੱਸ ਦਿਓ, ਅਸੀਂ ਹਰਿਦੁਆਰ ਵਿੱਚ ਹਾਂ ਅਤੇ ਹੁਣ ਅਸੀਂ ਮ-ਰ-ਨ ਜਾ ਰਹੇ ਹਾਂ।