ਪੰਜਾਬ ਵਿਚ (UP) ਦੇ ਇਕ ਪਰਿਵਾਰ ਨਾਲ ਵਾਪਰੀ ਅਜਿਹੀ ਦੁਖ-ਦਾਈ ਘ-ਟ-ਨਾ, ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਦੇ ਸੁਨਾਮ ਵਿਚ ਮਾਂ ਦੀ ਗੋਦੀ ਵਿਚ ਖੇਡਦਾ ਜੁਆਕ ਚੱਲਦੀ ਟ੍ਰੇ-ਨ ਵਿਚੋਂ ਬਾਹਰ ਡਿੱ*ਗ ਗਿਆ। ਇਸ ਦਰਦ-ਨਾਕ ਹਾਦਸੇ ਵਿੱਚ ਉਸ ਦੀ ਮੌ-ਤ ਹੋ ਗਈ। ਜਿਵੇਂ ਹੀ ਜੁਆਕ ਬਾਹਰ ਡਿੱ*ਗਿ*ਆ, ਮਾਂ ਨੇ ਰੇਲ-ਗੱਡੀ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਚੇਨ ਖਿੱਚ ਕੇ ਰੇਲ-ਗੱਡੀ ਨੂੰ ਤੁਰੰਤ ਰੋਕਿਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ, ਕਿ ਕੁਝ ਪਲ ਪਹਿਲਾਂ ਹੱਸ-ਖੇਡ ਰਿਹਾ ਜੁਆਕ ਹੁਣ ਨਹੀਂ ਰਿਹਾ। ਮਾਂ ਦੀ ਤਸੱਲੀ ਲਈ ਜੁਆਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇੱਕ ਪਰਿਵਾਰ ਜੰਮੂ ਦੇ ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਮਦਰਾਸ ਮੇਲ (ਟ੍ਰੇਨ) ਰਾਹੀਂ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਟ੍ਰੇਨ ਸੁਨਾਮ ਵਿਚੋਂ ਲੰਘ ਰਹੀ ਤਾਂ ਮਾਂ ਦੀ ਗੋਦੀ ਵਿਚ ਖੇਡ ਰਿਹਾ ਜੁਆਕ ਸ਼ੁਭ ਰਾਵਤ ਉਮਰ 2 ਸਾਲ ਅਚਾ-ਨਕ ਟ੍ਰੇਨ ਵਿਚੋਂ ਬਾਹਰ ਡਿੱ*ਗ ਗਿਆ। ਦੱਸਿਆ ਜਾ ਰਿਹਾ ਹੈ ਕਿ ਜੁਆਕ ਦੀ ਮਾਂ ਟ੍ਰੇਨ ਦੀ ਖਿੜਕੀ ਕੋਲ ਬੈਠੀ ਸੀ। ਇਸ ਦੌਰਾਨ ਜੁਆਕ ਉਛਲਿਆ ਅਤੇ ਇਕ ਝ-ਟ-ਕੇ ਵਿਚ ਟ੍ਰੇਨ ਤੋਂ ਬਾਹਰ ਡਿੱ*ਗ ਗਿਆ। ਚੇਨ ਖਿੱਚ ਕੇ ਤੁਰੰਤ ਟ੍ਰੇਨ ਨੂੰ ਰੋਕਿਆ ਗਿਆ ਅਤੇ ਜੁਆਕ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਕਰ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਾਂਚ ਕਰ ਰਹੇ ਅਧਿਕਾਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਆਗਰਾ ਦੇ ਨਿਵੇਸ਼ ਰਾਵਤ ਅਤੇ ਉਸ ਦੀ ਪਤਨੀ ਅਰਚਨਾ ਰਾਵਤ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਮਦਰਾਸ ਮੇਲ ਰਾਹੀਂ ਵਾਪਸ ਆਗਰਾ ਆ ਰਹੇ ਸੀ। ਇਸ ਦੌਰਾਨ ਸੁਨਾਮ ਦੇ ਨੇੜੇ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਦੋ ਸਾਲ ਦੇ ਸ਼ੁਭ ਰਾਵਤ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ।