ਤੁਹਾਨੂੰ ਦੱਸ ਦੇਈਏ ਕਿ ਬੀਤੇ 7 ਅਗਸਤ ਨੂੰ ਗੁਰਮੀਤ ਸਿੰਘ ਨੇ ਪ੍ਰੇ-ਮ ਸਬੰਧਾਂ ਦੇ ਚੱਲਦਿਆਂ ਫਰੀਦਕੋਟ ਦੇ ਪਿੰਡ ਔਲਖ ਵਿਚ ਪਿੰਡ ਦੀ ਹੀ ਔਰਤ ਦਾ ਕ-ਤ-ਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਉਸ ਦਿਨ ਹੀ ਗੁਰਮੀਤ ਸਿੰਘ ਦੇ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਦੋਸ਼ੀ ਗੁਰਮੀਤ ਸਿੰਘ ਦੀ ਦੇਹ ਬੁੱਧਵਾਰ ਨੂੰ ਨਵੀਂ ਅਨਾਜ ਮੰਡੀ ਵਿਚ ਇਕ ਦਰੱਖਤ ਨਾਲ ਲ-ਟ-ਕ-ਦੀ ਹੋਈ ਮਿਲੀ ਹੈ।
ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਦੋ-ਤਿੰਨ ਦਿਨ ਪਹਿਲਾਂ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕੀਤੀ ਹੋਵੇਗੀ। ਇਸ ਘ-ਟ-ਨਾ ਦਾ ਪਤਾ ਬੁੱਧਵਾਰ ਨੂੰ ਇਲਾਕੇ ਵਿਚ ਬ-ਦ-ਬੂ ਆਉਣ ਤੋਂ ਬਾਅਦ ਲੱਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਰੋਡ ਉੱਤੇ ਦੁਕਾਨਦਾਰਾਂ ਨੂੰ ਬੁੱਧਵਾਰ ਸਵੇਰ ਤੋਂ ਹੀ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਲੋਕਾਂ ਨੇ ਆਸ-ਪਾਸ ਦੇ ਇਲਾਕੇ ਵਿਚ ਆ ਕੇ ਦੇਖਿਆ ਤਾਂ ਨਵੀਂ ਅਨਾਜ ਮੰਡੀ ਵਿਚ ਸੰਘਣੇ ਦਰੱਖਤ ਨਾਲ ਇਕ ਨੌਜਵਾਨ ਦੀ ਦੇਹ ਲ-ਟ-ਕ ਰਹੀ ਸੀ। ਇਸ ਮਗਰੋਂ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਹ ਨੂੰ ਹੇਠਾਂ ਲੁਹਾਇਆ। ਮ੍ਰਿ-ਤ-ਕ ਦੀ ਪਹਿਚਾਣ ਜੈਤੋ ਰੋਡ ਦੇ ਰਹਿਣ ਵਾਲੇ ਗੁਰਮੀਤ ਸਿੰਘ ਗੋਰਾ ਦੇ ਰੂਪ ਵਜੋਂ ਹੋਈ। ਜਿਸ ਨੇ ਇੱਕ ਹਫ਼ਤਾ ਪਹਿਲਾਂ ਪਿੰਡ ਔਲਖ ਵਿੱਚ ਪ੍ਰੇ-ਮ ਸਬੰਧਾਂ ਕਾਰਨ ਇੱਕ ਔਰਤ ਦੇ ਗ-ਲ ਉੱਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਸੀ। ਕ-ਤ-ਲ ਦੇ ਬਾਅਦ ਤੋਂ ਹੀ ਗੁਰਮੀਤ ਸਿੰਘ ਫਰਾਰ ਸੀ ਅਤੇ ਬੁੱਧਵਾਰ ਨੂੰ ਉਸ ਦੀ ਖੁ-ਦ-ਕੁ-ਸ਼ੀ ਦਾ ਮਾਮਲਾ ਸਾਹਮਣੇ ਆ ਗਿਆ।
ਇਸ ਮੌਕੇ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਕ-ਤ-ਲ ਦੇ ਮਾਮਲੇ ਵਿਚ ਝੂਠਾ ਫਸਾਇਆ ਗਿਆ ਸੀ, ਜਿਸ ਦੇ ਕਾਰਨ ਹੀ ਉਸ ਨੇ ਇਹ ਕ-ਦ-ਮ ਚੁੱਕਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਮੀਤ ਸਿੰਘ ਕ-ਤ-ਲ ਕਰਨ ਤੋਂ ਬਾਅਦ ਲੁਕਿਆ ਹੋਇਆ ਸੀ ਅਤੇ ਦੇਹ ਦੇ ਹਾਲ ਤੋਂ ਜਾਪਦਾ ਹੈ ਕਿ ਉਸ ਨੇ 2-3 ਦਿਨ ਪਹਿਲਾਂ ਖ਼ੁ-ਦ-ਕੁ-ਸ਼ੀ ਕੀਤੀ ਹੋ ਸਕਦੀ ਹੈ। ਫਿਲਹਾਲ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।