ਆਪਣੀ ਮਾਂ ਨੂੰ ਸੈਲਫੀ ਭੇਜ ਕੇ, ਗਾਇਬ ਹੋਇਆ ਦੁਕਾਨਦਾਰ, ਹੁਣ ਦੁਖ-ਦਾਈ ਹਾਲ ਵਿਚ ਮਿਲੀ ਦੇਹ, ਸਾਹਮਣੇ ਆਇਆ ਇਹ ਕਾਰਨ

Punjab

ਜਿਲ੍ਹਾ ਪਟਿਆਲਾ (ਪੰਜਾਬ) ਵਿਚ ਇੱਕ ਮੋਬਾਈਲ ਵੇਚਣ ਵਾਲੇ ਦੁਕਾਨਦਾਰ ਵੱਲੋਂ ਆਪਣੀ ਕਾਰ ਸਮੇਤ ਭਾਖੜਾ ਨਹਿਰ ਵਿੱਚ ਛਾ-ਲ, ਮਾਰ ਕੇ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਮਾਮਲਾ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਮੋਬਾਇਲ ਵੇਚਣ ਵਾਲੇ ਨੇ ਨੌਜਵਾਨ ਨੇ ਆਪਣੀ ਬੀਮਾਰੀ ਦੇ ਚੱਲਦਿਆਂ ਇਹ ਦੁ-ਖ-ਦ ਕਦਮ ਚੁੱਕਿਆ ਹੈ। ਮ੍ਰਿ-ਤ-ਕ ਨੌਜਵਾਨ ਦੀ ਦੇਹ ਗੋਤਾਖੋਰਾਂ ਵਲੋਂ ਬਰਾਮਦ ਕਰ ਲਈ ਗਈ ਹੈ। ਉਸ ਦੀ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਬੇੜਾ ਦੇ ਰਹਿਣ ਵਾਲੇ ਅਮਿਤ ਉਮਰ 30 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਤਾਖੋਰ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਦੁਕਾਨਦਾਰ ਅਮਿਤ ਨਾਲ ਇਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਤੋਂ ਬਾਅਦ ਉਸ ਦੀਆਂ ਲੱ-ਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਦੁਕਾਨਦਾਰ ਅਮਿਤ ਹਾਦਸੇ ਵਿੱਚ ਅਪਾਹਜ ਹੋਣ ਕਾਰਨ ਕਾਫੀ ਪ੍ਰੇ-ਸ਼ਾ-ਨ ਰਹਿਣ ਲੱਗ ਪਿਆ ਸੀ।

ਅੱਗੇ ਉਨ੍ਹਾਂ ਨੇ ਦੱਸਿਆ ਕਿ ਹੁਣ 2 ਦਿਨ ਪਹਿਲਾਂ ਹੀ ਉਹ ਆਪਣੇ ਘਰ ਤੋਂ ਚਲਿਆ ਗਿਆ ਸੀ। ਉਸ ਵਲੋਂ ਭਾਖੜਾ ਨਹਿਰ ਦੇ ਕੰਢੇ ਤੇ ਪਹੁੰਚ ਕੇ ਆਪਣੀ ਇਕ ਸੈਲਫੀ ਲਈ ਗਈ ਅਤੇ ਆਪਣੀ ਮਾਂ ਨੂੰ ਭੇਜ ਦਿੱਤੀ ਗਈ। ਇਸ ਤੋਂ ਬਾਅਦ ਦੁਕਾਨਦਾਰ ਅਮਿਤ ਦਾ ਫੋਨ ਬੰਦ ਹੋ ਗਿਆ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *