ਹਰਿਆਣਾ ਵਿਚ ਪਾਣੀਪਤ ਸ਼ਹਿਰ ਦੇ ਕਿਸ਼ਨਪੁਰਾ ਸਥਿਤ ਸ਼ਾਸਤਰੀ ਕਾਲੋਨੀ ਵਿਚ ਸੜਕ ਪਾਰ ਕਰਦੇ ਸਮੇਂ ਡਿਵਾਈਡਰ ਦੇ ਵਿਚਾਲੇ ਲੱਗੀ ਸਟ੍ਰੀਟ ਲਾਈਟ ਨੂੰ ਹੱਥ ਲਾਉਣ ਸਮੇਂ ਇਕ ਨੌਜਵਾਨ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਹ ਜ਼ਮੀਨ ਉੱਤੇ ਡਿੱ-ਗ ਗਿਆ ਅਤੇ ਬੇ-ਹੋ-ਸ਼ ਹੋ ਗਿਆ। ਗੁਆਂਢ ਦੇ ਲੋਕਾਂ ਵਲੋਂ ਉਸ ਨੂੰ ਤੁਰੰਤ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਤੇ ਪਹੁੰਚ ਗਈ। ਮ੍ਰਿ-ਤ-ਕ ਨੌਜਵਾਨ ਦੀ ਪਹਿਚਾਣ ਮੰਗਲ ਦੇ ਰੂਪ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਕ ਚਸ਼ਮਦੀਦ ਗੁਆਂਢੀ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਅਣ-ਪਛਾਤੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਇ-ਰਾ-ਦਾ, ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਉਹ ਸ਼ਾਸਤਰੀ ਕਲੌਨੀ ਦਾ ਰਹਿਣ ਵਾਲਾ ਹੈ। ਉਹ ਡਰਾਈਵਰ ਵਜੋਂ ਕੰਮ ਕਰਦਾ ਹੈ। 14 ਅਗਸਤ ਨੂੰ ਉਹ ਟਰੱਕ ਯੂਨੀਅਨ ਵਿੱਚ ਆਪਣੀ ਗੱਡੀ ਪਾਰਕ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਰਾਤ ਨੂੰ ਜਦੋਂ ਉਹ ਖੰਨਾ ਰੋਡ ਦੇ ਸਾਹਮਣੇ ਗੋਹਾਣਾ ਰੋਡ ਉੱਤੇ ਪਹੁੰਚਿਆ ਤਾਂ ਉਸ ਨੂੰ ਉਥੇ ਮੰਗਲ ਸਿੰਘ ਵਾਸੀ ਸ਼ਾਸਤਰੀ ਕਲੋਨੀ ਮਿਲ ਗਿਆ। ਉਥੋਂ ਦੋਵੇਂ ਆਪੋ-ਆਪਣੇ ਘਰਾਂ ਲਈ ਰਵਾਨਾ ਹੋ ਗਏ।
ਉਸ ਨੇ ਦੱਸਿਆ ਕਿ ਰਸਤੇ ਵਿੱਚ ਉਹ ਮਯੂਰ ਸਵੀਟਸ ਵਿੱਚ ਸਾਮਾਨ ਲੈਣ ਚਲਿਆ ਗਿਆ ਸੀ। ਮੰਗਲ ਸਿੰਘ ਸੜਕ ਪਾਰ ਕਰ ਰਿਹਾ ਸੀ। ਮੰਗਲ ਸਿੰਘ ਦਾ ਹੱਥ ਡਿਵਾਈਡਰ ਦੇ ਵਿਚਕਾਰ ਸਟਰੀਟ ਲਾਈਟ ਦੇ ਖੰਭੇ ਨਾਲ ਲੱਗ ਗਿਆ ਸੀ। ਖੰਭੇ ਵਿੱਚ ਕਰੰਟ ਲੱਗਣ ਕਾਰਨ ਮੰਗਲ ਉੱਥੇ ਚੁੰਬੜ ਗਿਆ। ਜਦੋਂ ਉਹ ਉਸ ਨੂੰ ਬਚਾਉਣ ਲਈ ਕਾਹਲੀ ਨਾਲ ਉਥੇ ਪਹੁੰਚਿਆ ਤਾਂ ਉਸ ਨੂੰ ਵੀ ਕਰੰਟ ਲੱਗ ਗਿਆ। ਉਸ ਨੇ ਕਿਸੇ ਤਰ੍ਹਾਂ ਮੰਗਲ ਨੂੰ ਗਮਸੇ (ਪਰਨਾ) ਨਾਲ ਲਪੇਟ ਕੇ ਖੰਭੇ ਤੋਂ ਪਰਾਂ ਹਟਾ ਦਿੱਤਾ। ਬੇ-ਹੋ-ਸ਼ੀ ਦੇ ਹਾਲ ਵਿਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੰਗਲ ਤਿੰਨ ਜੁਆਕਾਂ ਦਾ ਪਿਤਾ ਸੀ। ਆਪਣੇ ਘਰ ਵਿਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ।