ਹਰਿਆਣਾ ਸੂਬੇ ਦੇ ਹਿਸਾਰ ਵਿਚ ਇਕ ਔਰਤ ਨੇ ਮਾਮੂਲੀ ਕਲੇਸ਼ ਦੌਰਾਨ ਆਪਣੇ ਹੀ ਪਤੀ ਦੇ ਸਿ*ਰ ਉੱਤੇ ਡੰਡੇ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ ਹੈ। ਇਹ ਮਾਮਲਾ ਨਾਰਨੌਂਦ ਦੇ ਪਿੰਡ ਥੁਰਾਨਾ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇਕ ਔਰਤ ਨੇ ਆਪਣੇ ਪੁੱਤਰ ਨੂੰ ਆਪਣੇ ਪਤੀ ਦੀ ਕੁੱਟ-ਮਾਰ ਤੋਂ ਬਚਾਉਣ ਲਈ ਆਪਣੇ ਪਤੀ ਦੇ ਸਿ*ਰ ਉੱਤੇ ਡੰਡੇ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੀ ਪੁੱਤਰੀ ਸਾਕਸ਼ੀ ਵਾਸੀ ਪਿੰਡ ਥੁਰਾਣਾ ਨੇ ਦੱਸਿਆ ਹੈ ਕਿ ਉਹ ਚਾਰ ਭੈਣਾਂ ਅਤੇ ਇੱਕ ਭਰਾ ਹਨ। ਉਸ ਦਾ ਭਰਾ ਗੌਰਵ ਸਭ ਤੋਂ ਛੋਟਾ ਹੈ। 15 ਅਗਸਤ ਦੀ ਰਾਤ ਨੂੰ ਉਸ ਦਾ ਪਿਤਾ ਸਾਬਕਾ ਸਰਪੰਚ ਰਾਮਮੇਹਰ ਉਮਰ 45 ਸਾਲ ਸ਼-ਰਾ-ਬ ਦੇ ਨ*ਸ਼ੇ ਵਿੱਚ ਉਸ ਦੇ ਭਰਾ ਗੌਰਵ ਦੀ ਬੁ-ਰੀ ਤਰ੍ਹਾਂ ਕੁੱ-ਟ-ਮਾ-ਰ ਕਰ ਰਿਹਾ ਸੀ। ਅਸੀਂ ਸਾਰਿਆਂ ਨੇ ਉਸ ਨੂੰ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦੇ ਪਿਤਾ ਨੇ ਉਲਟਾ ਉਨ੍ਹਾਂ ਨੂੰ ਹੀ ਕੁੱ-ਟ-ਣਾ ਸ਼ੁਰੂ ਕਰ ਦਿੱਤਾ।
ਸ਼ਿਕਾਇਤਕਰਤਾ ਧੀ ਨੇ ਦੱਸਿਆ ਕਿ ਇਸ ਤੋਂ ਬਾਅਦ ਗੁੱ-ਸੇ ਵਿਚ ਆਈ ਉਸ ਦੀ ਮਾਂ ਨੇ ਕੋਲ ਰੱਖਿਆ ਡੰਡਾ ਚੁੱਕ ਲਿਆ ਅਤੇ ਉਸ ਦੇ ਪਿਤਾ ਉੱਤੇ ਵਾਰ ਕਰ ਦਿੱਤਾ। ਉਸ ਦਾ ਪਿਤਾ ਨ-ਸ਼ੇ ਦੇ ਹਾਲ ਵਿੱਚ ਸੀ। ਡੰਡੇ ਨਾਲ ਵਾਰ ਕਰਨ ਤੋਂ ਬਾਅਦ ਉਹ ਮੰਜੇ ਉੱਤੇ ਡਿੱ-ਗ ਪਿਆ ਅਤੇ ਬੁੜਬੁੜਾਉਂਦਾ ਰਿਹਾ। ਕੁਝ ਸਮੇਂ ਬਾਅਦ ਸ਼ਾਂਤ ਹੋ ਗਿਆ। ਜਦੋਂ ਤੱਕ ਉਨ੍ਹਾਂ ਨੇ ਆਪਣੇ ਪਿਤਾ ਨੂੰ ਸੰਭਾਲਿਆ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ। ਬੇਟੀ ਸਾਕਸ਼ੀ ਦੀ ਸ਼ਿਕਾਇਤ ਉੱਤੇ ਨਾਰਨੌਂਦ ਥਾਣਾ ਪੁਲਿਸ ਨੇ ਉਸ ਦੀ ਮਾਂ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।