ਪਤਨੀ ਤੋਂ ਤੰ-ਗ ਆਏ ਪਤੀ ਨੇ ਜਿੰਦਗੀ ਨੂੰ ਆਖੀ ਅਲ-ਵਿਦਾ, ਦੋ ਦਿਨਾਂ ਬਾਅਦ ਮਿਲੀ ਦੇਹ, ਪਿਓ ਨੇ ਦਰਜ ਕਰਵਾਈ ਸ਼ਿਕਾਇਤ

Punjab

ਜਿਲ੍ਹਾ ਸੰਗਰੂਰ (ਪੰਜਾਬ) ਵਿਚ ਭਵਾਨੀਗੜ੍ਹ ਦੇ ਨਦਾਮਪੁਰ ਨੇੜੇ ਇੱਕ ਵਿਅਕਤੀ ਵੱਲੋਂ ਨਹਿਰ ਵਿੱਚ ਛਾ-ਲ, ਮਾ*ਰ ਕੇ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਦੇਹ ਘ-ਟ-ਨਾ ਤੋਂ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਭੱਟੀਵਾਲ ਦੇ ਨੇੜੇ ਨਹਿਰ ਵਿਚੋਂ ਬਰਾ-ਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲਹਿਰਾਗਾਗਾ ਦੇ ਰਹਿਣ ਵਾਲੇ ਸੋਮਾ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਲਕੀਤ ਸਿੰਘ ਵਾਸੀ ਲਹਿਰਾਗਾਗਾ ਨੇ ਦੱਸਿਆ ਕਿ ਬੀਤੀ 14 ਅਗਸਤ ਨੂੰ ਉਸ ਦੇ ਲੜਕੇ ਸੋਮਾ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਅਮਨਦੀਪ ਕੌਰ ਦਾ ਉਸ ਨਾਲ ਝ-ਗ-ੜਾ ਹੋਇਆ ਹੈ। ਜਿਸ ਕਾਰਨ ਉਹ ਬਹੁਤ ਦੁ-ਖੀ ਹੈ ਅਤੇ ਹੁਣ ਉਹ ਜਿ-ਉ-ਣਾ ਨਹੀਂ ਚਾਹੁੰਦਾ, ਇਸ ਲਈ ਉਹ ਨਹਿਰ ਵਿੱਚ ਛਾ-ਲ, ਮਾ*ਰ ਦੇਵੇਗਾ। ਮ੍ਰਿ-ਤ-ਕ ਦੇ ਪਿਤਾ ਨੇ ਦੱਸਿਆ ਕਿ ਕੁਝ ਦੇਰ ਬਾਅਦ ਸੋਮਾ ਸਿੰਘ ਦਾ ਫੋਨ ਬੰਦ ਹੋ ਗਿਆ। ਜਦੋਂ ਉਹ ਮੌਕੇ ਉੱਤੇ ਪਹੁੰਚ ਤਾਂ ਸੋਮਾ ਸਿੰਘ ਦਾ ਮੋਟਰਸਾਈਕਲ ਨਦਾਮਪੁਰ ਨਹਿਰ ਦੇ ਕੰਢੇ ਖੜ੍ਹਾ ਮਿਲਿਆ।

ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪਰਿਵਾਰ ਨੇ ਸੋਮਾ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਇਸੇ ਦੌਰਾਨ ਸ਼ੁੱਕਰਵਾਰ ਨੂੰ ਪਿੰਡ ਭੱਟੀਵਾਲ ਨੇੜੇ ਨਹਿਰ ਦੇ ਪੁਲ ਨੇੜਿਓਂ ਸੋਮਾ ਸਿੰਘ ਦੀ ਦੇਹ ਬਰਾਮਦ ਹੋਈ। ਇਸ ਮੌਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਮਾ ਸਿੰਘ ਦਾ ਦੂਜਾ ਵਿਆਹ ਭਵਾਨੀਗੜ੍ਹ ਦੀ ਅਮਨਦੀਪ ਕੌਰ ਨਾਲ ਹੋਇਆ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਸੋਮਾ ਸਿੰਘ ਦੀ ਪਤਨੀ ਅਮਨਦੀਪ ਕੌਰ ਵਾਸੀ ਸੰਗਤਸਰ ਨਗਰ ਭਵਾਨੀਗੜ੍ਹ ਖ਼ਿਲਾਫ਼ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *