ਹਰਿਆਣਾ ਦੇ ਰੋਹਤਕ ਵਿਚ ਦਿੱਲੀ ਜਲ ਬੋਰਡ ਦੇ ਕਰਮਚਾਰੀ ਨੂੰ ਅ-ਗ-ਵਾ ਕਰਨ ਤੋਂ ਬਾਅਦ ਕ-ਤ-ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਹਰਿਆਣੇ ਵਿਚ ਪ੍ਰੀਖਿਆ ਦੇਣ ਲਈ ਆਇਆ ਸੀ। ਇਸ ਦੌਰਾਨ ਬਦ-ਮਾਸ਼ਾਂ ਨੇ ਉਸ ਨੂੰ ਅ-ਗ*ਵਾ ਕਰ ਲਿਆ ਅਤੇ 5 ਲੱ-ਖ ਰੁਪਏ ਦੀ ਫਿ-ਰੌ-ਤੀ ਦੀ ਮੰਗ ਕੀਤੀ। ਪੈਸੇ ਨਾ ਮਿਲਣ ਉੱਤੇ ਦੋਸ਼ੀਆਂ ਨੇ ਨੌਜਵਾਨ ਦਾ ਕ-ਤ-ਲ ਕਰਕੇ ਦੇਹ ਨੂੰ ਨਹਿਰ ਵਿੱਚ ਸੁੱ-ਟ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਫਿ-ਰੌ-ਤੀ ਦੀ ਰਕਮ ਵਸੂਲਣ ਆਏ ਇੱਕ ਦੋਸ਼ੀ ਨੂੰ ਫੜ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲੇ ਨੌਜਵਾਨ ਨੂੰ ਛੱਡਣ ਬਦਲੇ ਅ-ਗ-ਵਾ ਕਰਨ ਵਾਲੇ ਦੋਸ਼ੀਆਂ ਨੂੰ ਫਿ-ਰੌ-ਤੀ ਦੇਣ ਲਈ ਬੈਗ ਵਿੱਚ ਪੈਸੇ ਲੈ ਕੇ ਇਧਰ-ਉਧਰ ਭਟਕਦਾ ਰਹੇ। ਪਰ ਉਸ ਨੂੰ ਬਚਾ ਨਹੀਂ ਸਕੇ। ਅੱਜ ਪੁਲਿਸ ਨੇ ਬੋਰਡ ਬਣਾ ਕੇ ਮ੍ਰਿਤਕ ਦੀਪਕ ਵਾਸੀ ਰਾਜੂ ਐਕਸਟੈਂਸ਼ਨ ਦਿੱਲੀ ਦਾ ਪੋਸਟ ਮਾਰਟਮ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਮ੍ਰਿਤਕ ਦੀਪਕ ਦੇ ਹੱਥ-ਪੈਰ ਕੱਪੜੇ ਨਾਲ ਬੰ-ਨ੍ਹ ਕੇ ਨਹਿਰ ਵਿੱਚ ਸੁੱ-ਟ ਦਿੱਤਾ ਸੀ।
ਦਿੱਲੀ ਦੇ ਰਾਜੂ ਐਕਸਟੈਂਸ਼ਨ ਦਾ ਰਹਿਣ ਵਾਲਾ ਦੀਪਕ ਉਮਰ 32 ਸਾਲ ਰੋਹਤਕ ਜ਼ਿਲ੍ਹੇ ਦੇ ਸਾਪਲਾ ਵਿੱਚ ਆਈ. ਟੀ. ਆਈ. ਵਿਚ 16 ਅਗਸਤ ਨੂੰ ਇਮਤਿਹਾਨ ਦੇਣ ਲਈ ਆਇਆ ਸੀ। ਉਸ ਨੂੰ ਕੁਝ ਨੌਜਵਾਨਾਂ ਨੇ ਅ-ਗ-ਵਾ ਕਰ ਲਿਆ ਅਤੇ ਉਸ ਦੇ ਪਰਿਵਾਰ ਤੋਂ 5 ਲੱ-ਖ ਰੁਪਏ ਦੀ ਫਿ-ਰੌ-ਤੀ ਮੰਗੀ। ਪਰਿਵਾਰਕ ਮੈਂਬਰ ਵੀ ਫਿ-ਰੌ-ਤੀ ਦੇਣ ਲਈ ਰਾਜ਼ੀ ਹੋ ਗਏ ਅਤੇ ਰਕਮ ਲੈ ਕੇ ਇਧਰ ਉਧਰ ਭਟਕਦੇ ਰਹੇ। ਇਸ ਦੇ ਬਾਵਜੂਦ ਵੀ ਉਹ ਘਰ ਦਾ ਚਿਰਾਗ ਬਚਾ ਨਾ ਸਕੇ। ਇੰਨਾ ਹੀ ਨਹੀਂ, ਪੁਲਿਸ ਨੇ ਇਕ ਦੋਸ਼ੀ ਨੂੰ ਫੜ ਵੀ ਲਿਆ ਜੋ ਫਿ-ਰੌ-ਤੀ ਦੀ ਰਕਮ ਲੈਣ ਲਈ ਬਹਾਦਰਗੜ੍ਹ ਮੈਟਰੋ ਸਟੇਸ਼ਨ ਉੱਤੇ ਆਇਆ ਸੀ। ਦੀਪਕ ਦੀ ਦੇਹ ਰੋਹਤਕ ਜ਼ਿਲੇ ਦੇ ਕਰੌਰ ਪਿੰਡ ਵਿਚੋਂ ਲੰਘਦੀ ਦੁਲਹੇਰਾ ਮਾਈਨਰ ਨਹਿਰ ਵਿਚੋਂ ਮਿਲੀ ਸੀ ਅਤੇ ਪੁਲਿਸ ਨੇ ਅੱਜ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਂਚ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਬਾਕੀਆਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ।