ਪੰਜਾਬ ਦੇ ਕਪੂਰਥਲਾ ਦੀ ਸਬ ਡਵੀਜ਼ਨ ਭੁਲੱਥ ਤੋਂ 8 ਮਹੀਨੇ ਪਹਿਲਾਂ ਫਰਾਂਸ ਗਿਆ 18 ਸਾਲ ਉਮਰ ਦਾ ਨੌਜਵਾਨ ਲਾ-ਪ-ਤਾ ਹੈ। ਏਜੰਟ ਨੇ ਨੌਜਵਾਨ ਨੂੰ ਡੌਂਕੀ ਰਾਹੀਂ ਫਰਾਂਸ ਭੇਜ ਦਿੱਤਾ ਸੀ। ਨੌਜਵਾਨ ਅਜੇ ਤੱਕ ਨਾ ਤਾਂ ਫਰਾਂਸ ਪਹੁੰਚਿਆ ਹੈ ਅਤੇ ਨਾ ਹੀ ਆਪਣੇ ਘਰ ਵਾਪਸ ਆਇਆ ਹੈ। ਹਾਲਾਂਕਿ ਉਸ ਦੇ ਨਾਲ ਗਏ ਦੋਸਤਾਂ ਨੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਲੜਕੇ ਦੀ ਰਸਤੇ ਵਿਚ ਬਰਫ ਡਿੱ-ਗ-ਣ ਕਾਰਨ ਮੌ-ਤ ਹੋ ਗਈ ਹੈ। ਪਰ ਪਰਿਵਾਰਕ ਮੈਂਬਰ ਨੂੰ ਦੋਸਤਾਂ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ।
ਇਸ ਦੇ ਨਾਲ ਹੀ, ਟਰੈਵਲ ਏਜੰਟਾਂ ਨੇ ਪਰਿਵਾਰ ਨੂੰ ਦੱਸਿਆ ਹੈ ਕਿ ਪੁਲਿਸ ਨੇ ਉਸ ਨੂੰ ਫੜ ਲਿਆ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਹੈ। ਨੌਜਵਾਨ ਦੇ ਪਰਿਵਾਰ ਨੇ ਉਸ ਨਾਲ ਆਖਰੀ ਵਾਰ ਫਰਵਰੀ ਵਿੱਚ ਗੱਲ ਕੀਤੀ ਸੀ। ਪਰ, ਇਸ ਬਾਰੇ ਨੌਜਵਾਨ ਦੇ ਪਿਤਾ ਦੇ ਦੱਸਣ ਅਨੁਸਾਰ, ਲਤਾਵੀਆ ਪੁਲਿਸ ਨੇ ਉਨ੍ਹਾਂ ਨੂੰ ਫੋਨ ਉੱਤੇ ਡੀ. ਐਨ. ਏ. ਭੇਜਣ ਲਈ ਕਿਹਾ ਹੈ। ਪਰ ਉਹ ਇੰਨੀ ਲੰਬੀ ਕਾਰਵਾਈ ਕਿਵੇਂ ਕਰ ਸਕਦਾ ਹੈ? ਪੀੜਤ ਪਰਿਵਾਰ ਨੇ ਟਰੈਵਲ ਏਜੰਟਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਭੁਲੱਥ ਦੇ ਐਸ. ਐਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਏਜੰਟਾਂ ਨੂੰ ਦਿੱਤੇ 8.20 ਲੱ-ਖ ਰੁਪਏ
ਕਪੂਰਥਲਾ ਦੀ ਸਬ-ਡਵੀਜ਼ਨ ਭੁਲੱਥ ਦੇ ਵਾਰਡ 5 ਦੇ ਰਹਿਣ ਵਾਲੇ ਬੌਬੀ ਚੰਦ ਨੇ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਸਮੇਤ ਤਿੰਨ ਟਰੈਵਲ ਏਜੰਟਾਂ ਨੇ ਉਨ੍ਹਾਂ ਦੇ ਲੜਕੇ ਸਾਗਰ ਉਮਰ 18 ਸਾਲ ਨੂੰ ਫਰਾਂਸ ਭੇਜਿਆ ਸੀ। ਗੁਆਂਢੀ ਟਰੈਵਲ ਏਜੰਟਾਂ ਨੇ ਪੁੱਤਰ ਨੂੰ ਫਰਾਂਸ ਭੇਜਣ ਲਈ 14 ਲੱ-ਖ ਰੁਪਏ ਮੰਗੇ ਸਨ। ਉਸ ਨੂੰ 8.20 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਦਿੱਤੀ ਸੀ। ਜਨਵਰੀ 2024 ਦੇ ਪਹਿਲੇ ਹਫ਼ਤੇ ਟਰੈਵਲ ਏਜੰਟਾਂ ਨੇ ਪੁੱਤਰ ਸਾਗਰ ਨੂੰ ਰੂਸ ਭੇਜਿਆ ਅਤੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਲਾਰੂਸ, ਲਤਾਵੀਆ ਅਤੇ ਜਰਮਨੀ ਤੋਂ ਹੁੰਦਾ ਹੋਇਆ ਫਰਾਂਸ ਪਹੁੰਚ ਜਾਵੇਗਾ।
ਫਰਵਰੀ ਵਿਚ ਹੋਈ ਸੀ ਆਖਰੀ ਵਾਰ ਗੱਲ
ਜਾਣਕਾਰੀ ਦਿੰਦਿਆਂ ਪਿਤਾ ਬੌਬੀ ਚੰਦ ਨੇ ਦੱਸਿਆ ਕਿ ਫਰਵਰੀ ਵਿੱਚ ਪੁੱਤਰ ਦਾ ਫੋਨ ਆਇਆ ਸੀ, ਉਦੋਂ ਉਸ ਨੇ ਦੱਸਿਆ ਸੀ ਕਿ ਉਹ ਬੇਲਾਰੂਸ ਵਿਚ ਹੈ। ਉਦੋਂ ਤੋਂ 6 ਮਹੀਨੇ ਬੀਤ ਚੁੱਕੇ ਹਨ। ਉਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦਾ ਨਾ ਤਾਂ ਕੋਈ ਫੋਨ ਆਇਆ ਅਤੇ ਨਾ ਹੀ ਕੁਝ ਪਤਾ ਲੱਗਿਆ ਹੈ। ਇਸ ਕਾਰਨ ਪੂਰਾ ਪਰਿਵਾਰ ਚਿੰਤਾ ਵਿਚ ਹੈ।
ਦੋਸਤਾਂ ਨੇ ਕਿਹਾ- ਬਰਫ ਵਿਚ ਫਸ ਗਿਆ ਸੀ ਸਾਗਰ
ਜਦੋਂ ਪਰਿਵਾਰ ਨੇ ਇਸ ਸਬੰਧੀ ਟਰੈਵਲ ਏਜੰਟਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਜਰਮਨ ਪੁਲਿਸ ਨੇ ਫੜ ਲਿਆ ਹੈ। ਉਹ ਉਸ ਨੂੰ ਜਲਦੀ ਹੀ ਛੱਡ ਦੇਣਗੇ। ਕੁਝ ਦਿਨਾਂ ਬਾਅਦ ਉਸ ਦੇ ਨਾਲ ਗਏ 8 ਦੋਸਤਾਂ ਵਿੱਚੋਂ ਇੱਕ ਨੇ ਫੋਨ ਕਰਕੇ ਦੱਸਿਆ ਕਿ ਉਹ ਸਾਰੇ ਲਖਾਨੀਆ ਤੋਂ ਲਤਾਵੀਆ ਡੌਂਕੀ ਰਾਹੀਂ ਜਾ ਰਹੇ ਸਨ। ਰਸਤੇ ਵਿੱਚ ਬਰਫ਼ ਪੈਣੀ ਸ਼ੁਰੂ ਹੋ ਗਈ। 5 ਨੌਜਵਾਨ ਤਾਂ ਸਾਹਮਣੇ ਖੜ੍ਹੀ ਕਾਰ ਵਿਚ ਬੈਠ ਗਏ। ਜਦੋਂ ਕਿ ਤਿੰਨ ਬਰਫ਼ ਦੀ ਲਪੇਟ ਵਿੱਚ ਆ ਗਏ। ਬਾਅਦ ਵਿਚ ਪਤਾ ਲੱਗਿਆ ਕਿ ਦੋ ਨੌਜਵਾਨ ਕਿਸੇ ਤਰ੍ਹਾਂ ਬਰਫ ਤੋਂ ਬਚ ਕੇ ਸੁਰੱਖਿਅਤ ਥਾਂ ਉੱਤੇ ਪਹੁੰਚ ਗਏ ਸਨ, ਪਰ ਉਨ੍ਹਾਂ ਦੇ ਪੁੱਤਰ ਸਾਗਰ ਦੀ ਬਰਫ ਵਿਚ ਫਸ ਕੇ ਮੌ-ਤ ਹੋ ਗਈ ਹੈ।
ਲਤਾਵੀਆ ਸਰਕਾਰ ਨਾਲ ਕੀਤਾ ਸੰਪਰਕ
ਇਸ ਤੋਂ ਬਾਅਦ ਬੌਬੀ ਚੰਦ ਨੇ ਲਤਾਵੀਆ ਸਰਕਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਬਰਫ਼ ਵਿੱਚੋਂ ਇੱਕ ਦੇਹ ਬਰਾ-ਮਦ ਹੋਈ ਹੈ। ਡੀ. ਐਨ. ਏ. ਟੈਸਟ ਰਾਹੀਂ ਦੇਹ ਦੀ ਪਹਿਚਾਣ ਕੀਤੀ ਜਾਵੇਗੀ। ਹੁਣ ਉਸ ਨੂੰ ਸਮਝ ਨਹੀਂ ਆ ਰਹੀ ਕਿ ਡੀ. ਐਨ. ਏ. ਟੈਸਟ ਕਰਵਾ ਕੇ ਉੱਥੇ ਸਰਕਾਰ ਤੱਕ ਕਿਵੇਂ ਪਹੁੰਚਿਆ ਜਾਵੇ।
ਪੁਲਿਸ ਅਧਿਕਾਰੀਆਂ ਨੇ ਕੀ ਕਿਹਾ
ਇਸ ਮਾਮਲੇ ਬਾਰੇ ਥਾਣਾ ਭੁਲੱਥ ਦੇ ਐਸ. ਐਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਮਾਮਲੇ ਦੀ ਗੰਭੀ-ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵਿਦੇਸ਼ ਤੋਂ ਸੂਚਨਾ ਮਿਲੀ ਹੈ ਕਿ ਪੁਲਿਸ ਨੇ ਇੱਕ ਦੇਹ ਬਰਾ-ਮਦ ਕੀਤੀ ਹੈ। ਮ੍ਰਿ-ਤ-ਕ ਨੌਜਵਾਨ ਦੇ ਮਾਪਿਆਂ ਦਾ ਡੀ. ਐਨ. ਏ. ਟੈਸਟ ਭੇਜਿਆ ਜਾਵੇ ਤਾਂ ਜੋ ਦੇਹ ਦੀ ਪਹਿਚਾਣ ਹੋ ਸਕੇ। ਇੱਕ ਵਾਰ ਡੀ. ਐਨ. ਏ. ਟੈਸਟ ਕਰਵਾ ਕੇ ਵਿਦੇਸ਼ ਭੇਜਿਆ ਗਿਆ ਸੀ, ਪਰ ਕੁਝ ਤਕਨੀਕੀ ਰਿਪੋਰਟਾਂ ਨੂੰ ਦੇਖਦੇ ਹੋਏ ਉਹ ਵਿਦੇਸ਼ ਤੋਂ ਵਾਪਸ ਆ ਗਿਆ। ਉਨ੍ਹਾਂ ਨੇ ਦੁਬਾਰਾ ਡੀ. ਐਨ. ਏ. ਮੰਗਵਾਇਆ ਹੈ। ਪੂਰੀ ਜਾਂਚ ਤੋਂ ਬਾਅਦ ਟਰੈਵਲ ਏਜੰਟਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।