ਪੰਜਾਬ ਵਿਚ, ਦੋ-ਪਹੀਆ ਵਾਹਨ ਮਾਲਕ ਧਿਆਨ ਦੇਣ! ਅੱਜ ਤੋਂ ਲਾਗੂ ਹੋਇਆ ਨਵਾਂ ਨਿਯਮ, ਪੜ੍ਹੋ ਪੂਰੀ ਜਾਣਕਾਰੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਸ਼ਹਿਰ ਵਿੱਚ ਘੱਟ ਉਮਰ ਵਿਚ ਵਾਹਨ ਚਲਾਉਣ ਵਾਲਿਆਂ ਉੱਤੇ ਕਾਰਵਾਈ ਕਰਨ ਲਈ ਦਿੱਤੀ ਗਈ ਸਮਾਂ ਸੀਮਾ ਬੀਤੇ ਮੰਗਲਵਾਰ ਨੂੰ ਖਤਮ ਹੋ ਗਈ ਹੈ, ਪਰ 21 ਅਗਸਤ ਤੋਂ ਕਾਰਵਾਈ ਹੋਵੇਗੀ ਜਾਂ ਨਹੀਂ, ਇਸ ਗੱਲ ਤੇ ਦੁਬਿਧਾ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਕੁਝ ਵੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏ. ਡੀ. ਜੀ. ਪੀ. ਟ੍ਰੈਫਿਕ ਨੇ ਪਹਿਲਾਂ ਸਮਾਂ ਸੀਮਾ 31 ਜੁਲਾਈ ਦਿੱਤੀ ਸੀ ਅਤੇ ਫਿਰ ਇਸ ਨੂੰ 20 ਅਗਸਤ ਤੱਕ ਵਧਾ ਦਿੱਤਾ ਸੀ। ਟ੍ਰੈਫਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਵੱਖੋ ਵੱਖ ਸਕੂਲਾਂ ਅਤੇ ਸੰਸਥਾਵਾਂ ਦਾ ਦੌਰਾ ਕਰਕੇ ਬੱ-ਚਿ-ਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ।

ਭਾਰਤ ਦੀ ਕੇਂਦਰ ਸਰਕਾਰ ਵੱਲੋਂ 2019 ਵਿੱਚ ਸੋਧੇ ਗਏ ਮੋਟਰ ਵਹੀਕਲ ਐਕਟ ਮੁਤਾਬਕ ਜੇਕਰ ਪਰਿਵਾਰ ਦਾ ਕੋਈ ਮੈਂਬਰ ਆਪਣੇ ਨਾਬਾ-ਲਗ ਜੁਆਕਾਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਜੁਆਕ ਦੇ ਚਲਾਨ ਹੋਣ ਦੇ ਨਾਲ-ਨਾਲ ਮਾਪਿਆਂ ਨੂੰ ਵੀ 25,000 ਰੁਪਏ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਕਿਸੇ ਘੱਟ ਉਮਰ ਦੇ ਜੁਆਕ ਨੂੰ ਆਪਣਾ ਵਾਹਨ ਚਲਾਉਣ ਲਈ ਦਿੰਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

ਏ. ਡੀ. ਜੀ. ਪੀ. ਸਿਟੀ ਟ੍ਰੈਫਿਕ ਪੁਲਿਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੱਖੋ ਵੱਖ ਸਕੂਲਾਂ ਦਾ ਜੋਰ-ਸ਼ੋਰ ਨਾਲ ਦੌਰਾ ਕਰਕੇ ਵੱਖੋ-ਵੱਖ ਸਕੂਲਾਂ ਵਿਚ ਸੈਮੀਨਾਰ ਕਰਵਾਉਣੇ ਸ਼ੁਰੂ ਕਰ ਦਿੱਤੇ। ਘੱਟ ਉਮਰ ਦੇ ਜੁਆਕਾਂ ਨੂੰ ਵਾਹਨ ਚਲਾਉਣ ਤੋਂ ਬਚਣ ਲਈ ਸਮਝਾਇਆ ਗਿਆ। ਹੁਣ ਫਿਰ 20 ਅਗਸਤ ਤੱਕ ਵਧਾਈ ਗਈ ਸਮਾਂ ਸੀਮਾ ਵੀ ਖਤਮ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟਰੈਫਿਕ ਪੁਲਿਸ ਕਾਰਵਾਈ ਸ਼ੁਰੂ ਕਰ ਦੇਵੇਗੀ, ਪਰ ਇਸ ਨੂੰ ਬਹੁਤੀ ਸਖ਼ਤ ਨਹੀਂ ਬਣਾਇਆ ਜਾਵੇਗਾ। ਪਰ ਕੋਈ ਵੀ ਅਧਿਕਾਰੀ ਇਸ ਮਾਮਲੇ ਉੱਤੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ।

Leave a Reply

Your email address will not be published. Required fields are marked *