ਪੰਜਾਬ ਸੂਬੇ ਦੇ ਖੰਨਾ ਅਧੀਨ ਪੈਂਦੇ ਸਮਰਾਲਾ ਦੇ ਪਿੰਡ ਗਹਿਲੇਵਾਲ ਵਿਚ ਇਕ ਪੁੱਤਰ ਨੇ ਸੋਟੀ ਨਾਲ ਆਪਣੇ ਪਿਤਾ ਦੇ ਸਿ-ਰ ਉੱਤੇ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਇਸ ਤੋਂ ਬਾਅਦ ਗੁਆਂਢੀਆਂ ਨੇ ਦੋਸ਼ੀ ਨੂੰ ਫੜ ਕੇ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਇਸ ਮਾਮਲੇ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲੀ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਉਮਰ 55 ਸਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਪ੍ਰਭਜੋਤ ਸਿੰਘ ਕੰਧ ਦੇ ਉਪਰੋਂ ਵਾਰ-ਵਾਰ ਦੇਖ ਰਿਹਾ ਸੀ। ਕਦੇ ਉਹ ਦਰਵਾਜ਼ੇ ਰਾਹੀਂ ਦੇਖ ਰਿਹਾ ਸੀ। ਉਸ ਦੇ ਗੁਆਂਢੀ ਨੇ ਵੀ ਉਸ ਨੂੰ ਫੋਨ ਕਰਕੇ ਕਿਹਾ ਕਿ ਕੁਝ ਗੜ-ਬੜ ਲੱਗ ਰਹੀ ਹੈ। ਪ੍ਰਭਜੋਤ ਕੋਈ ਨੁਕਸਾਨ ਕਰ ਸਕਦਾ ਹੈ। ਕਿਉਂਕਿ, ਉਸ ਕੋਲ ਲੱਕੜ ਦੀ ਸੋਟੀ ਅਤੇ ਇੱਕ ਲੋਹੇ ਦਾ ਦਾਹ ਸੀ। ਜਸਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਸ ਨੇ ਦੇਖਿਆ ਤਾਂ ਪ੍ਰਭਜੋਤ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਖੜ੍ਹਾ ਸੀ ਅਤੇ ਦੂਜੇ ਕਮਰੇ ਵਿੱਚ ਪ੍ਰਭਜੋਤ ਸਿੰਘ ਦਾ ਪਿਤਾ ਜਸਵਿੰਦਰ ਸਿੰਘ ਬਲੱਡ ਨਾਲ ਭਿੱਜੇ ਹਾਲ ਵਿੱਚ ਪਿਆ ਸੀ। ਲੱਕੜ ਦਾ ਬਾਲਾ ਬਲੱਡ ਨਾਲ ਭਿੱਜਿਆ ਹੋਇਆ ਸੀ।
ਗੁਆਂਢੀਆਂ ਨੇ ਦੱਸਿਆ ਕਿ ਦੋਸ਼ੀ ਉਥੋਂ ਭੱਜਣ ਦੀ ਕੋਸ਼ਿਸ਼ ਵਿਚ ਸੀ। ਪਰ ਗੁਆਂਢੀਆਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਦੋਸ਼ੀ ਪੁੱਤਰ ਦੀ ਪਹਿਚਾਣ ਪ੍ਰਭਜੋਤ ਸਿੰਘ ਉਮਰ 24 ਸਾਲ ਦੇ ਰੂਪ ਵਜੋਂ ਹੋਈ ਹੈ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪ੍ਰਭਜੋਤ ਸਿੰਘ ਨੇ ਢਾਈ ਸਾਲ ਪਹਿਲਾਂ ਵੀ ਆਪਣੀ ਦਾਦੀ ਦਾ ਕ-ਤ-ਲ ਕਰ ਦਿੱਤਾ ਸੀ। ਇਕ ਵਾਰ ਘਰ ਵਿਚ ਝ-ਗ-ੜੇ ਦੌਰਾਨ ਉਸ ਨੇ ਆਪਣੀ ਮਾਂ ਦੇ ਸਿਰ ਉੱਤੇ ਵਾਰ ਕਰਕੇ ਉਸ ਨੂੰ ਜਖਮੀਂ ਕਰ ਦਿੱਤਾ ਸੀ।
ਇਸ ਘ-ਟ-ਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟ ਮਾਰਟਮ ਕਰਵਾਉਣ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛ ਗਿੱਛ ਤੋਂ ਬਾਅਦ ਕ-ਤ-ਲ ਦੇ ਕਾਰਨ ਦਾ ਖੁਲਾਸਾ ਹੋਵੇਗਾ।