ਭਾਰਤ ਵਿਚ ਪਿਛਲੇ ਹਫਤੇ Oppo F27 5G ਸਮਾਰਟ-ਫੋਨ ਲਾਂਚ ਕੀਤਾ ਗਿਆ ਸੀ। Oppo ਦੇ ਇਸ ਫੋਨ ਨੂੰ ਭਾਰਤ ਵਿਚ Amazon, Flipkart ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖ੍ਰੀਦਿਆ ਜਾ ਸਕਦਾ ਹੈ। ਓਪੋ ਦੇ ਇਸ ਫੋਨ ਨੂੰ 2500 ਰੁਪਏ ਦੀ ਛੋਟ ਉੱਤੇ ਆਨਲਾਈਨ ਖ੍ਰੀਦਿਆ ਜਾ ਸਕਦਾ ਹੈ। ਇਹ ਫੋਨ MediaTek ਦੇ Dimensity 6300 ਪ੍ਰੋਸੈਸਰ ਅਤੇ 8GB ਤੱਕ ਦੀ ਰੈਮ ਨਾਲ ਬਜਾਰ ਵਿੱਚ ਉਤਾਰਿਆ ਗਿਆ ਹੈ।
HIGHLIGHTS
- 1. Oppo F27 5G ਸਮਾਰਟ-ਫੋਨ ਵਿਚ Dimensity 6300 ਪ੍ਰੋਸੈਸਰ ਦਿੱਤਾ ਗਿਆ ਹੈ।
- 2. ਇਹ ਫੋਨ 45W ਫਾਸਟ ਚਾਰਜਿੰਗ ਸਪੋਰਟ ਅਤੇ 5000mAh ਦੀ ਬੈਟਰੀ ਨਾਲ ਆਉਂਦਾ ਹੈ।
- 3. Oppo F27 5G ਸਮਾਰਟ-ਫੋਨ ਨੂੰ 8GB ਦੀ ਰੈਮ ਦੇ ਨਾਲ ਦੋ ਵੇਰੀਐਂਟ ਵਿਚ ਲਾਂਚ ਕੀਤਾ ਗਿਆ ਹੈ।
ਨਵੀਂ ਦਿੱਲੀ, ਟੈਕਨਾਲੋਜੀ ਡੈਸਕ, Oppo F27 5G ਸਮਾਰਟ-ਫੋਨ ਦੀ ਵਿਕਰੀ ਭਾਰਤ ਵਿਚ ਸ਼ੁਰੂ ਹੋ ਗਈ ਹੈ। Oppo ਦੇ ਇਸ ਸਮਾਰਟ-ਫੋਨ ਨੂੰ MediaTek ਦੇ Dimensity 6300 ਪ੍ਰੋਸੈਸਰ, 8GB ਤੱਕ ਦੀ ਰੈਮ ਨਾਲ ਲਿਆਂਦਾ ਗਿਆ ਹੈ। ਇਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਵਿਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। Oppo F27 5G ਸਮਾਰਟ-ਫੋਨ ਐਂਡ੍ਰਾਇਡ 14 ਉੱਤੇ ਆਧਾਰਿਤ ColorOS 14 ਉੱਤੇ ਚੱਲਦਾ ਹੈ। ਇਸ ਫੋਨ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ ਅਤੇ 45W ਫਾਸਟ ਚਾਰਜਿੰਗ ਸਪੋਰਟ ਦਿੱਤੀ ਗਈ ਹੈ।
Oppo F27 5G ਕੀਮਤ ਅਤੇ ਆਫਰ
ਦੱਸਿਆ ਜਾ ਰਿਹਾ ਹੈ ਕਿ Oppo F27 5G ਸਮਾਰਟਫੋਨ ਨੂੰ 8GB ਰੈਮ ਦੇ ਨਾਲ ਦੋ ਵੇਰੀਐਂਟ ਵਿਚ ਲਾਂਚ ਕੀਤਾ ਗਿਆ ਹੈ। ਫੋਨ ਦੇ 128GB ਸਟੋਰੇਜ ਵੇਰੀਐਂਟ ਨੂੰ 22,999 ਰੁਪਏ ਦੀ ਕੀਮਤ ਉੱਤੇ ਲਾਂਚ ਕੀਤਾ ਗਿਆ ਹੈ ਅਤੇ 256GB ਸਟੋਰੇਜ ਵੇਰੀਐਂਟ ਨੂੰ 24,999 ਰੁਪਏ ਦੀ ਕੀਮਤ ਉੱਤੇ ਲਾਂਚ ਕੀਤਾ ਗਿਆ ਹੈ। ਇਹ ਫੋਨ ਹਰੇ ਅਤੇ ਔਰੇਂਜ ਦੋ ਰੰਗਾਂ ਵਿੱਚ ਮਿਲ ਸਕਦਾ ਹੈ।
ਜੇਕਰ ਆਫਰ ਦੀ ਗੱਲ ਕਰੀਏ ਤਾਂ, ਜੇ ਤੁਸੀਂ ਅਮੇਜ਼ਨ ਜਾਂ ਫਲਿੱਪਕਾਰਟ ਤੋਂ ਓਪੋ F27 5ਜੀ ਸਮਾਰਟਫੋਨ ਖਰੀਦਦੇ ਹੋ, ਤਾਂ ਤੁਹਾਨੂੰ HDFC ਬੈਂਕ, ICICI ਬੈਂਕ, ਫੈਡਰਲ ਬੈਂਕ, ਬੈਂਕ ਆਫ ਬੜੌਦਾ, SBI ਅਤੇ ਵਨ-ਕਾਰਡ ਦੇ ਕਾਰਡਾਂ ਉੱਤੇ 2500 ਰੁਪਏ ਦੀ ਛੋਟ ਮਿਲ ਸਕਦੀ ਹੈ।
Oppo F27 5G ਦੀਆਂ ਖੂਬੀਆਂ
ਡਿਸਪਲੇਅ ਦੇ ਫੀਚਰਸ:- Oppo ਦੇ ਇਸ ਸਮਾਰਟ-ਫ਼ੋਨ ਵਿੱਚ 120Hz ਦੀ ਰਿਫ੍ਰੈਸ਼ ਦਰ ਦੇ ਨਾਲ 6.67 ਇੰਚ ਦੀ ਫੁੱਲ HD ਪਲੱਸ AMOLED ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1080×2400 ਪਿਕਸਲ ਹੈ ਅਤੇ ਪੀਕ ਬ੍ਰਾਈਟਨੈੱਸ 2100 ਨਾਈਟਸ ਹੈ।
ਪ੍ਰੋਸੈਸਰ ਅਤੇ ਰੈਮ:- Oppo F27 5G ਸਮਾਰਟਫੋਨ ਵਿਚ ਮੀਡੀਆਟੇਕ ਦਾ ਡਾਇਮੇਂਸਿਟੀ 6300 ਚਿਪਸੈੱਟ ਦਿੱਤਾ ਗਿਆ ਹੈ। ਫ਼ੋਨ ਵਿੱਚ 8GB LPDDR4X ਰੈਮ ਦਿੱਤੀ ਗਈ ਹੈ। ਇਹ ਫੋਨ 128GB ਅਤੇ 256GB ਸਟੋਰੇਜ ਦੇ ਨਾਲ ਆਉਂਦਾ ਹੈ।
ਕੈਮਰਾ:- Oppo F27 5G ਵਿੱਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜਿਸ ਦਾ ਅਪਰਚਰ f/1.8 ਹੈ। ਇਸ ਫੋਨ ਵਿਚ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ, ਜਿਸ ਦਾ ਅਪਰਚਰ f/2.4 ਹੈ। ਇਸ ਫੋਨ ਵਿਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਸਾਫਟਵੇਅਰ ਅਤੇ ਹੋਰ ਫੀਚਰਸ:- Oppo F27 5G ਦਾ ਇਹ ਫੋਨ ਐਂਡ੍ਰਾਇਡ 14 ਉੱਤੇ ਆਧਾਰਿਤ ColorOS 14 ਉੱਤੇ ਚੱਲਦਾ ਹੈ। ਇਸ ਫੋਨ ਵਿਚ ਡਿਊਲ ਸਿਮ ਸਪੋਰਟ ਦਿੱਤਾ ਗਿਆ ਹੈ। ਕਨੈਕਟੀਵਿਟੀ ਦੇ ਲਈ, ਇਸ ਵਿੱਚ 5G, 4G LTE, Wi-Fi 6, ਬਲੂਟੁੱਥ 5.3, GPS, ਅਤੇ ਇੱਕ USB ਟਾਈਪ-ਸੀ ਪੋਰਟ ਦਿੱਤੀ ਗਈ ਹੈ।