ਭੂਤ-ਪ੍ਰੇਤ ਦੇ ਚੱਕਰ ਵਿਚ, ਨੌਜਵਾਨ ਨਾਲ ਕੀਤਾ ਦੁਖ-ਦਾਈ ਕਾਰਾ, ਤਿਆਗੇ ਪ੍ਰਾ-ਣ, ਸ਼ਿਕਾਇਤ ਮਿਲਣ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਪਿੰਡ ਸਿੰਘਪੁਰਾ ਵਿਚ ਪੁਲਿਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਵਿਚ ਇਕ ਦੇਹ ਨੂੰ ਕਬਰਿਸਤਾਨ ਵਿਚੋਂ ਕੱ-ਢ ਕੇ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਇਹ ਦੇਹ 30 ਸਾਲ ਉਮਰ ਦੇ ਇਕ ਨੌਜਵਾਨ ਦੀ ਹੈ। ਜਿਸ ਨੂੰ ਪਾਦਰੀ ਅਤੇ ਉਸ ਦੇ ਸਾਥੀਆਂ ਨੇ ਭੂਤ ਕੱਢਣ ਦੇ ਨਾਮ ਉੱਤੇ ਕੁੱ*ਟ-ਕੁੱ*ਟ ਕੇ ਮਾ*ਰ ਦਿੱਤਾ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ ਪਿੰਡ ਸਿੰਘਪੁਰਾ ਦੀ ਰਹਿਣ ਵਾਲੀ ਰਾਖਲ ਪਤਨੀ ਮੰਗਾ ਮਸੀਹ ਨੇ ਬੀਤੇ ਦਿਨ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤਰ ਸੈਮੂਅਲ ਮਸੀਹ ਬਿਮਾਰ ਸੀ। ਉਨ੍ਹਾਂ ਨੇ ਪਾਦਰੀ ਜੈਕਬ ਮਸੀਹ ਅਤੇ ਬਲਜੀਤ ਸਿੰਘ ਨੂੰ ਪ੍ਰਾਰਥਨਾ ਕਰਨ ਲਈ ਆਪਣੇ ਘਰ ਬੁਲਾਇਆ ਸੀ।

ਜਿਹੜੇ ਕਿ 21 ਅਗਸਤ ਨੂੰ ਰਾਤ 10 ਵਜੇ ਉਸ ਦੇ ਘਰ ਆਏ ਅਤੇ ਬਾਅਦ ਵਿਚ 7/8 ਹੋਰ ਲੋਕਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਉਸ ਦੇ ਪੁੱਤਰ ਸੈਮੂਅਲ ਮਸੀਹ ਦੇ ਅੰਦਰੋਂ ਭੂਤ ਕੱਢਣ ਦੇ ਨਾਮ ਉੱਤੇ ਬੁਰੀ ਤਰ੍ਹਾਂ ਕੁੱਟ*ਮਾਰ ਕੀਤੀ। ਇਸ ਤੋਂ ਬਾਅਦ ਉਹ ਉਸ ਨੂੰ ਮੰਜੇ ਉੱਤੇ ਪਾ ਕੇ ਚਲੇ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਸੈਮੂਅਲ ਮਸੀਹ ਦੀ ਮੌ-ਤ ਹੋ ਚੁੱਕੀ ਸੀ। ਜਿਸ ਨੂੰ ਪਰਿਵਾਰਕ ਮੈਂਬਰਾਂ ਵਲੋਂ 22 ਅਗਸਤ ਨੂੰ ਪਿੰਡ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ ਸੀ।

ਇਸ ਮਾਮਲੇ ਸਬੰਧੀ ਸੂਚਨਾ ਮਿਲਣ ਤੇ ਧਾਰੀਵਾਲ ਪੁਲਿਸ ਨੇ ਯਾਕੂਬ ਮੀਸਾ ਉਰਫ਼ ਜ਼ੱਕੀ ਪੁੱਤਰ ਸੱਤਾ ਮਸੀਹ ਵਾਸੀ ਸੰਘਰ ਕਲੋਨੀ, ਬਲਜੀਤ ਸਿੰਘ ਸੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਸੁਚਾਨੀਆਂ ਥਾਣਾ ਘੁਮਾਣ ਕਲਾਂ ਅਤੇ 7/8 ਅਣ-ਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੌਕੇ ਉੱਤੇ ਪਹੁੰਚੀ ਤਹਿਸੀਲਦਾਰ ਇੰਦਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਕਬਰ ਵਿਚੋਂ ਕੱ-ਢ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *