ਹਰਿਆਣਾ ਸੂਬੇ ਦੇ ਸੋਨੀਪਤ ਵਿਚ ਪੈਂਦੇ ਪਿੰਡ ਰਾਮਪੁਰ ਕੁੰਡਲ ਵਿਚ ਇਕ ਨਿਰਮਾਣ ਅਧੀਨ ਘਰ ਵਿਚ ਬਣਾਈ ਪਾਣੀ ਦੀ ਟੈਂਕੀ (ਹੋਡ) ਵਿਚ ਸ਼ਟਰਿੰਗ ਖੋਲ੍ਹਣ ਲਈ ਉੱਤਰੇ, 2 ਮਜ਼ਦੂਰਾਂ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟੈਂਕ ਵਿੱਚ ਜਾਣ ਤੋਂ ਬਾਅਦ ਬੇ-ਹੋ-ਸ਼ ਹੋ ਗਏ ਸਨ। ਉਨ੍ਹਾਂ ਨੂੰ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸੈਦਪੁਰ ਚੌਕੀ ਦੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖਰਖੌਦਾ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਨਫੇ ਸਿੰਘ ਆਪਣੇ ਮਕਾਨ ਦੀ ਉਸਾਰੀ ਕਰਵਾ ਰਹੇ ਹਨ। ਉਨ੍ਹਾਂ ਨੇ ਪਾਣੀ ਇਕੱਠਾ ਕਰਨ ਲਈ ਘਰ ਦੇ ਅੰਦਰ ਜ਼ਮੀਨਦੋਜ਼ ਇਕ ਟੈਂਕ ਬਣਵਾਇਆ ਹੈ। ਜਿਸ ਦੀ ਅੰਦਰੋਂ ਸ਼ਟਰਿੰਗ ਖੋਲ੍ਹਣ ਦੇ ਲਈ ਸ਼ੁੱਕਰਵਾਰ ਰਾਤ ਨੂੰ ਨੀਰਜ ਉਮਰ 21 ਸਾਲ ਵਾਸੀ ਪਿੰਡ ਚੰਦਰਪੁਰਾ, ਬੇਗੂਸਰਾਏ, ਬਿਹਾਰ ਅਤੇ ਕੁੰਦਨ ਉਮਰ 33 ਸਾਲ ਵਾਸੀ ਚਿਲਾਕੁੰਡੀ ਦੇ ਪਿੰਡ ਖਗੜੀਆ, ਬਿਹਾਰ ਟੈਂਕ ਦੇ ਅੰਦਰ ਗਏ ਸਨ। ਟੈਂਕ ਨੂੰ ਕਈ ਦਿਨ ਤੋਂ ਢੱਕ ਕੇ ਰੱਖਿਆ ਗਿਆ ਸੀ। ਜਿਸ ਕਾਰਨ ਉਸ ਵਿੱਚ ਗੈਸ ਬਣੀ ਹੋਈ ਸੀ। ਗੈਸ ਦੀ ਲ-ਪੇ-ਟ ਵਿਚ ਆ ਕੇ ਨੀਰਜ ਅਤੇ ਕੁੰਦਨ ਬੇ-ਹੋ-ਸ਼ ਹੋ ਗਏ।
ਜਦੋਂ ਟੈਂਕੀ ਦੇ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਤੁਰੰਤ ਮਕਾਨ ਮਾਲਕ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਟੈਂਕ ਵਿਚੋਂ ਬਾਹਰ ਕਢਵਾਇਆ। ਜਿਸ ਤੋਂ ਬਾਅਦ ਦੋਵਾਂ ਨੂੰ ਖਰਖੌਦਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਘ-ਟ-ਨਾ ਸਬੰਧੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਉੱਤੇ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਇਸ ਮਾਮਲੇ ਵਿਚ ਖਰਖੌਦਾ ਥਾਣੇ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੀਡੀਆ ਦੇ ਕੈਮਰਿਆਂ ਸਾਹਮਣੇ ਕੁਝ ਨਾ ਕਹਿਣਾ ਕਿਤੇ ਨਾ ਕਿਤੇ ਮਾਮਲੇ ਨੂੰ ਸ਼ੱ-ਕੀ ਬਣਾ ਰਿਹਾ ਹੈ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਵਿਚ ਕੀ ਸਾਹਮਣੇ ਆਉਂਦਾ ਹੈ।