ਖੰਨਾ (ਪੰਜਾਬ) ਦੀ ਸਦਰ ਥਾਣਾ ਪੁਲਿਸ ਨੇ 27 ਜੁਲਾਈ ਨੂੰ ਦਰਜ ਹੋਏ ਇਕ ਮਾਮਲੇ ਵਿਚ ਪਤੀ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਪਤਨੀ ਗੁਰਪ੍ਰੀਤ ਕੌਰ ਵਾਸੀ ਨਸਰਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਇਸ ਮਾਮਲੇ ਵਿੱਚ ਗੁਰਪ੍ਰੀਤ ਕੌਰ ਦੀ ਮਾਸੀ ਰਣਜੀਤ ਕੌਰ ਵਾਸੀ ਨੌਲੜੀ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਇਸ ਮਾਮਲੇ ਦੇ ਸ਼ਿਕਾਇਤ-ਕਰਤਾ ਜੀਵਨਜੋਤ ਸਿੰਘ ਗੱਜੂਮਾਜਰਾ (ਪਟਿਆਲਾ) ਦੇ ਦੱਸਣ ਅਨੁਸਾਰ ਕਰੀਬ ਢਾਈ ਸਾਲ ਪਹਿਲਾਂ ਉਸ ਦੀ ਸੱਸ ਅਤੇ ਸਹੁਰੇ ਦੀ ਮੌ-ਤ ਹੋ ਗਈ ਸੀ। ਉਸ ਦੇ ਸਾਲੇ ਹਰਮਨਜੀਤ ਸਿੰਘ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਹੀ ਗੁਰਪ੍ਰੀਤ ਕੌਰ ਵਾਸੀ ਨੌਲੜੀ ਕਲਾਂ ਨਾਲ ਹੋਇਆ ਸੀ।
ਨਕਦੀ ਅਤੇ ਗਹਿਣੇ ਲੈ ਗਈ ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ ਕਰੀਬ 10 ਦਿਨ ਪਹਿਲਾਂ ਨੌਲੜੀ ਕਲਾਂ ਸਥਿਤ ਆਪਣੇ ਪੇਕੇ ਘਰ ਗਈ ਸੀ। ਜਾਂਦੇ ਸਮੇਂ ਗੁਰਪ੍ਰੀਤ ਕੌਰ 87 ਹਜ਼ਾਰ ਰੁਪਏ ਦੀ ਨਕਦੀ ਅਤੇ ਗਹਿਣੇ ਆਪਣੇ ਨਾਲ ਲੈ ਗਈ ਸੀ। 26 ਜੁਲਾਈ ਨੂੰ ਉਹ, ਉਸ ਦਾ ਮਾਮਾ ਭਗਵੰਤ ਸਿੰਘ ਅਤੇ ਹੋਰ ਰਿਸ਼ਤੇਦਾਰ ਗੁਰਪ੍ਰੀਤ ਕੌਰ ਨੂੰ ਲੈਣ ਲਈ ਉਸ ਦੇ ਪੇਕੇ ਪਿੰਡ ਨੌਲੜੀ ਕਲਾਂ ਗਏ ਸਨ।
ਤੰ-ਗ ਆ ਕੇ ਨੌਜਵਾਨ ਨੇ ਤਿਆਗੇ ਪ੍ਰਾ-ਣ
ਉਨ੍ਹਾਂ ਵਲੋਂ ਸਮਝਾਉਣ ਦੇ ਬਾਵਜੂਦ ਵੀ ਗੁਰਪ੍ਰੀਤ ਕੌਰ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਸ ਦਿਨ ਹੀ ਰਾਤ ਨੂੰ ਹਰਮਨਜੀਤ ਸਿੰਘ ਨੇ ਕੋਈ ਜ਼-ਹਿ-ਰੀ ਚੀਜ਼ ਨਿ-ਗ-ਲ ਲਈ ਸੀ। ਜ਼-ਹਿ-ਰੀ ਚੀਜ਼ ਲੈਣ ਤੋਂ ਪਹਿਲਾਂ ਹਰਮਨਜੀਤ ਸਿੰਘ ਨੇ ਆਪਣੇ ਰਿਸ਼ਤੇਦਾਰ ਮਨਦੀਪ ਸਿੰਘ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਆਪਣੀ ਸੱਸ ਰਣਜੀਤ ਕੌਰ, ਪਤਨੀ ਗੁਰਪ੍ਰੀਤ ਕੌਰ, ਪਤਨੀ ਦੀ ਮਾਸੀ ਕਿਰਨਜੀਤ ਕੌਰ ਅਤੇ ਬੇਬੀ ਤੋਂ ਤੰ-ਗ ਆ ਕੇ ਖੁ-ਦ-ਕੁ-ਸ਼ੀ ਕਰ ਰਿਹਾ ਹੈ।