ਉੱਤਰ ਪ੍ਰਦੇਸ਼ (UP) ਦੇ ਬਰੇਲੀ ਜ਼ਿਲ੍ਹੇ ਵਿਚ ਇੱਕ ਨੌਜਵਾਨ ਨੇ ਸਿਪਾਹੀ ਬਣਨ ਦਾ ਸੁਪਨਾ ਟੁੱ-ਟ-ਣ ਤੋਂ ਬਾਅਦ ਪ੍ਰੇ-ਸ਼ਾ-ਨ ਹੋ ਕੇ ਆਪਣੀ ਜੀਵਨ ਲੀ-ਲਾ ਸਮਾ*ਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਪੁਲਿਸ ਦੀ ਸਿਪਾਹੀ ਭਰਤੀ ਪ੍ਰੀਖਿਆ ਦੇ ਉਮੀਦਵਾਰ ਯੋਗੇਸ਼ ਕੁਮਾਰ ਉਮਰ 24 ਸਾਲ ਨੇ ਫਾ*ਹਾ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਹ ਘ-ਟ-ਨਾ ਬਰੇਲੀ ਦੇ ਫਰੀਦਪੁਰ ਕਸਬੇ ਦੀ ਹੈ। ਯੋਗੇਸ਼ ਕੁਮਾਰ ਨੇ ਇੱਕ ਦਿਨ ਪਹਿਲਾਂ ਰਾਮਪੁਰ ਜ਼ਿਲ੍ਹੇ ਵਿੱਚ ਸਿਪਾਹੀ ਦੀ ਭਰਤੀ ਲਈ ਪੇਪਰ ਦਿੱਤਾ ਸੀ। ਉਸ ਦਾ ਪੇਪਰ ਖਰਾਬ ਹੋ ਗਿਆ। ਇਸ ਕਾਰਨ ਹੀ ਉਸ ਨੇ ਫਾ*ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ।
ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਨੌਜਵਾਨ
ਮ੍ਰਿ-ਤ-ਕ ਨੌਜਵਾਨ ਫਤਿਹਗੰਜ ਪੂਰਬੀ ਥਾਣਾ ਖੇਤਰ ਦੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਸੀ। ਜੋ ਫਰੀਦਪੁਰ ਕਸਬਾ ਦੀ ਐਸ. ਡੀ. ਐਮ. ਕਲੋਨੀ ਵਿੱਚ ਗੌਰਵ ਸਿੰਘ ਦੇ ਘਰ ਕਿਰਾਏ ਉੱਤੇ ਰਹਿ ਕੇ ਪੜ੍ਹ ਰਿਹਾ ਸੀ। ਯੋਗੇਸ਼ ਪੁਲਿਸ ਦੀ ਪ੍ਰੀਖਿਆ ਦੇਣ ਤੋਂ ਬਾਅਦ ਕੱਲ੍ਹ ਰਾਮਪੁਰ ਤੋਂ ਘਰ ਆਇਆ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਫ਼ੋਨ ਉੱਤੇ ਦੱਸਿਆ ਸੀ ਕਿ ਪੇਪਰ ਠੀਕ ਹੋ ਗਿਆ ਹੈ। ਪਰ ਅੱਜ ਸਵੇਰੇ ਜਦੋਂ ਮਕਾਨ ਮਾਲਕ ਦੇ ਲੜਕੇ ਨੇ ਕਮਰੇ ਵਿੱਚ ਦੇਖਿਆ ਤਾਂ ਯੋਗੇਸ਼ ਚਾਦਰ ਦੇ ਸਹਾਰੇ ਫਾ*ਹੇ ਉੱਤੇ ਲ-ਟ-ਕ ਰਿਹਾ ਸੀ। ਇਸ ਘ-ਟ-ਨਾ ਦੀ ਸੂਚਨਾ ਯੋਗੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਅਤੇ ਜਦੋਂ ਪਰਿਵਾਰਕ ਮੈਂਬਰ ਮੌਕੇ ਉੱਤੇ ਪਹੁੰਚੇ ਤਾਂ ਉਹ ਦੇਖ ਕੇ ਸੁੰਨ ਰਹਿ ਗਏ।
ਪੜ੍ਹਨ ਲਈ ਚੰਗਾ ਸੀ ਮੇਰਾ ਪੁੱਤਰ
ਇਸ ਮੌਕੇ ਮ੍ਰਿ-ਤ-ਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਕਿ ਉਨ੍ਹਾਂ ਦਾ ਲੜਕਾ ਪੜ੍ਹਨ-ਲਿਖਣ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਹ ਪਿਛਲੇ 5 ਸਾਲਾਂ ਤੋਂ ਪੁਲਿਸ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਮਿਹਨਤ ਕਰ ਰਿਹਾ ਸੀ। ਉਹ ਕਾਫੀ ਸਮੇਂ ਤੋਂ ਫਰੀਦਪੁਰ ਰਹਿ ਕੇ ਪੁਲਿਸ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਇਮਤਿਹਾਨ ਖਰਾਬ ਹੋਣ ਦੀ ਉਸ ਨੇ ਕਿਸੇ ਨੂੰ ਵੀ ਕੋਈ ਗੱਲ ਨਹੀਂ ਦੱਸੀ, ਉਸ ਨੇ ਸਾਰਿਆਂ ਨੂੰ ਵਧੀਆ ਪੇਪਰ ਦੇਣ ਦੀ ਗੱਲ ਕਹੀ ਸੀ। ਫਿਲਹਾਲ ਅਚਾ-ਨਕ, ਮੌ-ਤ ਦੀ ਸੂਚਨਾ ਨਾਲ ਪਰਿਵਾਰ ਸਦਮੇ ਵਿਚ ਹੈ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।