ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਵਿਚ ਸ਼-ਰਾ-ਬ ਪੀਂਦੇ-ਪੀਂਦੇ ਦੋ ਭਰਾਵਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝ-ਗ-ੜਾ ਹੋ ਗਿਆ। ਇਸ ਦੌਰਾਨ ਇਕ ਭਰਾ ਦੀ ਮੌ-ਤ ਹੋ ਗਈ ਅਤੇ ਦੂਜੇ ਨੂੰ ਜਖਮੀਂ ਹਾਲ ਵਿਚ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਕ-ਤ-ਲ ਅਤੇ ਝ-ਗ-ੜੇ ਸਬੰਧੀ ਥਾਣਾ ਮੱਖੂ ਦੀ ਪੁਲਿਸ ਨੇ ਜ਼ਖ਼ਮੀ ਚਿਮਨ ਲਾਲ ਪੁੱਤਰ ਨੰਦਲਾਲ ਵਾਸੀ ਕੈਨਾਲ ਕਲੋਨੀ ਦਾਖਲੀ ਤਲਵੰਡੀ ਨੇਪਾਲਾ (ਮੱਖੂ) ਦੇ ਖ਼ਿਲਾਫ਼ ਕ-ਤ-ਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਏ. ਐਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ-ਕਰਤਾ ਕੰਵਰਜੀਤ ਸਿੰਘ ਪੁੱਤਰ ਮਨਵਿੰਦਰ ਸਿੰਘ ਵਾਸੀ ਪਿੰਡ ਬੰਡਾਲਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਮ੍ਰਿਤਕ ਕਸਤੂਰੀ ਲਾਲ ਉਮਰ 55 ਸਾਲ ਪੁੱਤਰ ਨੰਦ ਲਾਲ ਵਾਸੀ ਕੈਨਾਲ ਕਾਲੋਨੀ ਨੇੜੇ ਬੰਗਾਲੀ ਵਾਲਾ ਪੁਲ, ਨਰਸਰੀ ਵਿੱਚ ਕੰਮ ਕਰਦਾ ਸੀ। ਉਹ ਸ਼ਾਮ 5 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਪੌਦਿਆਂ ਦੀ ਰਾਖੀ ਅਤੇ ਉਥੇ ਪਏ ਹੋਰ ਸਮਾਨ ਦੀ ਰਖਵਾਲੀ ਦਾ ਕੰਮ ਕਰਦਾ ਸੀ।
ਸ਼ਿਕਾਇਤ-ਕਰਤਾ ਅਨੁਸਾਰ ਚਿਮਨ ਲਾਲ ਆਪਣੇ ਭਰਾ ਦੀ ਰੋਟੀ ਲੈ ਕੇ ਆਇਆ ਸੀ ਅਤੇ ਇਹ ਦੋਵੇਂ ਭਰਾ ਰਾਤ ਨੂੰ ਨਰਸਰੀ ਵਿੱਚ ਹੀ ਰਹੇ। ਜਦੋਂ ਸਵੇਰੇ ਸ਼ਿਕਾਇਤ-ਕਰਤਾ ਬੇਲਦਾਰ ਨਾਲ ਗਸ਼ਤ ਕਰਦਾ ਹੋਇਆ ਨਰਸਰੀ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਚਿਮਨ ਲਾਲ ਨਰਸਰੀ ਦੇ ਗੇਟ ਦੇ ਸਾਹਮਣੇ ਬੇ-ਹੋ-ਸ਼ੀ ਦੇ ਹਾਲ ਵਿਚ ਪਿਆ ਸੀ ਅਤੇ ਜਦੋਂ ਉਨ੍ਹਾਂ ਨੇ ਨਰਸਰੀ ਦੇ ਅੱਗੇ ਬਣੇ ਕੱਚੇ ਖੱਡਿਆਂ ਵਿਚ ਦੇਖਿਆ ਤਾਂ ਕਸਤੂਰੀ ਲਾਲ ਬੁਰੀ ਤਰ੍ਹਾਂ ਨਾਲ ਜਖਮੀਂ ਹਾਲ ਵਿਚ ਡਿੱਗਿਆ ਪਿਆ ਸੀ। ਉਸ ਦੇ ਸਿਰ ਅਤੇ ਮੂੰਹ ਉਤੇ ਸੱ-ਟਾਂ ਲੱਗੀਆਂ ਹੋਈਆਂ ਸਨ ਅਤੇ ਜਿਸ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਸੀ।
ਸ਼ਿਕਾਇਤ-ਕਰਤਾ ਅਨੁਸਾਰ ਇਨ੍ਹਾਂ ਦੋਵਾਂ ਭਰਾਵਾਂ ਦਾ ਰਾਤ ਨੂੰ ਸ਼-ਰਾ-ਬ ਪੀਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝ-ਗ-ੜਾ ਹੋ ਗਿਆ ਸੀ ਅਤੇ ਚਿਮਨ ਲਾਲ ਨੇ ਕੁੱਟ-ਮਾਰ ਕਰ ਕਰ ਕੇ ਕਸਤੂਰੀ ਲਾਲ ਦਾ ਕ-ਤ-ਲ ਕਰ ਦਿੱਤਾ। ਇਸ ਦੌਰਾਨ ਉਹ ਖੁਦ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘ-ਟ-ਨਾ ਵਿੱਚ ਜ਼ਖ਼ਮੀ ਹੋਏ ਚਿਮਨ ਲਾਲ ਦਾ ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ।