ਪ੍ਰੇ-ਮੀ ਦੀ ਸੱਚਾਈ ਪਤਾ ਲੱਗਣ ਤੋਂ ਬਾਅਦ, ਲੜਕੀ ਨੇ ਜਿੰਦਗੀ ਨੂੰ ਆਖੀ ਅਲ-ਵਿਦਾ, ਪਿਓ ਨੇ ਦਿੱਤੀ ਸ਼ਿਕਾਇਤ, 3 ਲੋਕਾਂ ਉੱਤੇ ਮਾਮਲਾ ਹੋਇਆ ਦਰਜ

Punjab

ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਤਖਾਣਬੱਧ ਦੀ ਰਹਿਣ ਵਾਲੀ ਲੜਕੀ ਕਰਮਜੀਤ ਕੌਰ ਉਮਰ 25 ਸਾਲ ਨੇ ਆਪਣੇ ਪ੍ਰੇ-ਮੀ ਦੀ ਸੱਚਾਈ ਪਤਾ ਲੱਗਣ ਤੋਂ ਬਾਅਦ ਕੋਈ ਜ਼-ਹਿ-ਰੀ-ਲੀ ਦਵਾਈ ਪੀ ਲਈ। ਸਿਹਤ ਵਿਗੜਨ ਉੱਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਲੜਕੀ ਨੇ ਇਕ ਵੀਡੀਓ ਵਿੱਚ ਜ਼-ਹਿ-ਰੀ-ਲੀ ਦਵਾਈ ਪੀਣ ਦਾ ਕਾਰਨ ਵੀ ਦੱਸਿਆ ਹੈ। ਕਰਮਜੀਤ ਕੌਰ ਨੇ ਆਪਣੀ ਮਾਸੀ, ਮਾਸੀ ਦੀ ਲੜਕੀ ਅਤੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਉੱਤੇ ਪ੍ਰੇ-ਸ਼ਾ-ਨ ਕਰਨ ਦਾ ਦੋਸ਼ ਲਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਕੌਰ ਦੇ ਬੁੱਕਣਵਾਲਾ ਰੋਡ ਮੋਗਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਪ੍ਰੇ-ਮ ਸਬੰਧ ਸਨ। ਕੁਝ ਦਿਨ ਪਹਿਲਾਂ ਕਰਮਜੀਤ ਕੌਰ ਨੂੰ ਪਤਾ ਲੱਗਿਆ ਕਿ ਉਸ ਦਾ ਪ੍ਰੇ-ਮੀ ਗੁਰਪ੍ਰੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਜੁਆਕ ਹਨ। ਇਸੇ ਗੱਲ ਨੂੰ ਲੈ ਕੇ ਕਰਮਜੀਤ ਕੌਰ ਨੇ ਕੋਈ ਜ਼-ਹਿ-ਰੀ ਦਵਾਈ ਪੀ ਲਈ। ਪਰਿਵਾਰਕ ਮੈਂਬਰਾਂ ਨੇ ਕਰਮਜੀਤ ਕੌਰ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ। ਜਿਥੇ ਉਸ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ। ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਕੌਰ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਕਰਮਜੀਤ ਕੌਰ ਦੀ ਮਾਸੀ ਸਿਮਰਨਜੀਤ ਕੌਰ, ਉਸ ਦੀ ਲੜਕੀ ਆਸ਼ੂ ਅਤੇ ਮ੍ਰਿਤਕਾ ਦੇ ਪ੍ਰੇ-ਮੀ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਸਿਮਰਜੀਤ ਕੌਰ ਅਤੇ ਆਸ਼ੂ ਦੀ ਭਾਲ ਜਾਰੀ ਹੈ। ਮ੍ਰਿ-ਤ-ਕ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *