ਜਿਲ੍ਹਾ ਪਟਿਆਲਾ (ਪੰਜਾਬ) ਦੇ ਸਮਾਣਾ ਦੇ ਰਹਿਣ ਵਾਲੇ ਨੌਜਵਾਨ ਨਾਲ ਕੈਨੇਡਾ ਵਿਚ ਇਕ ਭਿਆ-ਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਨੌਜਵਾਨ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਕੰਵਰਪਾਲ ਸਿੰਘ ਉਮਰ ਕਰੀਬ 20 ਸਾਲ ਦੇ ਰੂਪ ਵਜੋਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੰਵਰਪਾਲ ਸਿੰਘ ਕਰੀਬ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ। ਕੈਨੇਡਾ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰੀਬ ਚਾਰ ਮਹੀਨੇ ਪਹਿਲਾਂ ਹੀ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਇਸ ਤੋਂ ਬਾਅਦ ਕੰਵਰਪਾਲ ਸਿੰਘ ਕੰਮ ਕਰ ਰਿਹਾ ਸੀ। ਕੰਵਰਪਾਲ ਸਿੰਘ ਦੇ ਪਿਤਾ ਪੀ. ਆਰ. ਟੀ. ਸੀ. ਵਿੱਚ ਕਰਮਚਾਰੀ ਹਨ।
ਮ੍ਰਿ-ਤ-ਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਪੁੱਤਰ ਦੀ ਦੇਹ ਨੂੰ ਪਿੰਡ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਵਿਚ ਰਹਿੰਦੇ ਕੰਵਰਪਾਲ ਸਿੰਘ ਦੇ ਚਚੇਰੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਕੈਨੇਡਾ ਦੇ ਗੁਲਫ ਵਿਚ ਕੰਵਰਪਾਲ ਸਿੰਘ ਦੀ ਕਾਰ ਨਾਲ ਹਾਦਸਾ ਵਾਪਰ ਗਿਆ। ਇਹ ਹਾਦਸਾ 20 ਅਗਸਤ ਨੂੰ ਵਾਪਰਿਆ ਸੀ। ਕੰਵਰਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਕੰਮ ਉੱਤੇ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੰਵਰਪਾਲ ਸਿੰਘ ਗੰਭੀਰ ਰੂਪ ਵਿਚ ਜਖਮੀਂ ਹੋ ਗਿਆ। ਉਸ ਦੇ ਸਿ-ਰ ਅਤੇ ਦਿਮਾਗ ਵਿੱਚ ਅੰਦਰੂਨੀ ਸੱ-ਟਾਂ ਲੱਗ ਗਈਆਂ ਸਨ। ਕੰਵਰਪਾਲ ਸਿੰਘ ਛੇ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸੀ। ਸੋਮਵਾਰ ਨੂੰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਪਰਿਵਾਰ ਦੇ ਦੱਸਣ ਮੁਤਾਬਕ ਕੰਵਰਪਾਲ ਸਿੰਘ ਦੇ ਦੋਸਤ ਅਤੇ ਚਚੇਰੇ ਭਰਾ ਉਸ ਦੀ ਦੇਹ ਨੂੰ ਭਾਰਤ ਲਿਆਉਣ ਲਈ ਫੰਡ ਇਕੱਠਾ ਕਰ ਰਹੇ ਹਨ, ਤਾਂ ਜੋ ਉਸ ਦੀ ਦੇਹ ਨੂੰ ਜਲਦੀ ਸਮਾਣਾ ਲਿਆਂਦਾ ਜਾ ਸਕੇ। ਪਰ ਹੁਣ ਤੱਕ ਲੋੜ ਅਨੁਸਾਰ ਪੈਸੇ ਜਮ੍ਹਾਂ ਨਹੀਂ ਹੋ ਸਕੇ। ਇਸ ਲਈ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਦੇਹ ਪੰਜਾਬ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।