ਬਹਾਦਰਗੜ੍ਹ (ਹਰਿਆਣਾ) ਵਿਚ ਇਕ ਨਵੀਂ ਵਿਆਹੀ ਲੜਕੀ ਦੀ ਦੇਹ ਸ਼ੱ-ਕੀ ਹਾਲ ਵਿਚ ਫਾ-ਹੇ ਨਾਲ ਲ-ਟ-ਕ-ਦੀ ਮਿਲੀ ਹੈ। ਲੜਕੀ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਵਿਆਹ ਵਿੱਚ ਘੱਟ ਦਾ-ਜ ਲਿਆਉਣ ਲਈ ਉਸ ਨੂੰ ਤੰ-ਗ ਕੀਤਾ ਜਾਂਦਾ ਸੀ ਅਤੇ ਦਾਜ ਵਿੱਚ ਕਾਰ ਲਿਆਉਣ ਦੀ ਮੰਗ ਪੂਰੀ ਨਾ ਹੋਣ ਕਾਰਨ ਉਸ ਦੀ ਕਈ ਵਾਰ ਕੁੱ-ਟ-ਮਾ-ਰ ਵੀ ਕੀਤੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਲੜਕੀ ਦਾ ਕ-ਤ-ਲ ਕਰਨ ਤੋਂ ਬਾਅਦ ਉਸ ਨੂੰ ਫਾ*ਹਾ ਲਗਾ ਦਿੱਤਾ ਗਿਆ ਹੈ। ਪਰਿਵਾਰ ਵਾਲਿਆਂ ਵਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਹ ਮਾਮਲਾ ਬਾਦਲੀ ਕਸਬੇ ਦੇ ਲਾਡਪੁਰ ਪਿੰਡ ਦਾ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਾਕਲਾ ਦੀ ਰਹਿਣ ਵਾਲੀ ਰਜਨੀ ਨਾਮ ਦੀ ਲੜਕੀ ਦਾ ਵਿਆਹ 4 ਮਹੀਨੇ ਪਹਿਲਾਂ ਪਿੰਡ ਲਾਡਪੁਰ ਦੇ ਰਹਿਣ ਵਾਲੇ ਪ੍ਰਵੇਸ਼ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਰਜਨੀ ਦੇ ਸਹੁਰੇ ਵਾਲੇ ਉਸ ਨੂੰ ਘੱਟ ਦਾ-ਜ ਲਿਆਉਣ ਕਾਰਨ ਤੰ-ਗ ਕਰ ਰਹੇ ਸਨ। ਇਸ ਮੌਕੇ ਰਜਨੀ ਦੇ ਭਰਾ ਨੇ ਦੱਸਿਆ ਕਿ ਰਜਨੀ ਦੇ ਸਹੁਰੇ ਉਨ੍ਹਾਂ ਤੋਂ ਕਦੇ ਕਾਰ ਅਤੇ ਕਦੇ ਮੋਟਰਸਾਈਕਲ ਲਿਆਉਣ ਦੀ ਮੰਗ ਕਰਦੇ ਸਨ ਅਤੇ ਮੰਗ ਪੂਰੀ ਨਾ ਹੋਣ ਉੱਤੇ ਰਜਨੀ ਦੀ ਅਕਸਰ ਕੁੱ-ਟ-ਮਾ-ਰ ਕੀਤੀ ਜਾਂਦੀ ਸੀ। ਵਿਆਹ ਦੇ 4 ਮਹੀਨਿਆਂ ਦੇ ਅੰਦਰ ਹੀ ਰਜਨੀ ਨੂੰ ਤਿੰਨ ਵਾਰ ਕੁੱ-ਟ-ਮਾ-ਰ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ। ਪਰ ਰਜਨੀ ਦੀ ਸੱਸ ਉਸ ਨੂੰ ਵਾਪਸ ਮਨਾ ਕੇ ਘਰ ਲੈ ਆਈ ਸੀ। ਪਿਛਲੀ ਵਾਰ ਜਦੋਂ ਰਜਨੀ ਨੂੰ ਉਸ ਦੇ ਸਹੁਰੇ ਘਰ ਭੇਜਿਆ ਗਿਆ ਤਾਂ ਉਸ ਨੂੰ ਸਹੁਰਿਆਂ ਦੀ ਮੰਗ ਪੂਰੀ ਕਰਨ ਲਈ ਉਸ ਦੇ ਮਾਤਾ-ਪਿਤਾ ਨੇ 20,000 ਰੁਪਏ ਵੀ ਦਿੱਤੇ ਸਨ।
ਰਜਨੀ ਦੇ ਭਰਾ ਨੇ ਦੱਸਿਆ ਕਿ ਰਜਨੀ ਦੀ ਮੌ-ਤ ਤੋਂ ਕਈ ਘੰਟੇ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਰਜਨੀ ਦੇ ਪਤੀ ਪ੍ਰਵੇਸ਼, ਉਸ ਦੀ ਸੱਸ ਅਤੇ ਪ੍ਰਵੇਸ਼ ਦੇ ਮਾਮੇ ਉੱਤੇ ਰਜਨੀ ਦਾ ਕ-ਤ-ਲ ਕਰਨ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ।