ਰਾਤ ਨੂੰ ਪਤੀ ਨੇ ਫਲੈਟ ਵਿਚ ਵੜ ਕੇ, ਪਤਨੀ ਉੱਤੇ ਕੀਤਾ ਵਾ-ਰ, ਕੋਲ ਸੁੱਤੀ ਪਈ ਸਹੇਲੀ ਨੇ ਸਵੇਰੇ ਨੂੰ ਦੇਖੀ ਦੇਹ, ਜਾਣੋ ਪੂਰਾ ਮਾਮਲਾ

Punjab

ਬੰਗਲੌਰ (ਕਰਨਾਟਕ) ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਕ-ਤ-ਲ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਘਟਨਾ ਦਾ ਖੁਲਾਸਾ ਬੁੱਧਵਾਰ ਨੂੰ ਹੋਇਆ ਜਦੋਂ ਮਹਿਲਾ ਆਪਣੇ ਫਲੈਟ ਵਿਚ ਮ੍ਰਿਤਕ ਹਾਲ ਵਿਚ ਮਿਲੀ। ਉਸ ਦੀ ਦੋਸਤ ਨੇ ਦਾਅਵਾ ਕੀਤਾ ਹੈ ਕਿ ਔਰਤ ਦਾ ਗਲਾ ਘੁੱ-ਟ ਕੇ ਕ-ਤ-ਲ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਮੁਤਾਬਕ ਨਵਿਆਸ਼੍ਰੀ ਨਾਮ ਦੀ ਔਰਤ ਆਪਣੇ ਪਤੀ ਕਿਰਨ ਨਾਲ ਕੇਂਗੇਰੀ ਉਪਨਗਰ ਦੇ ਐਸ. ਐੱਮ. ਵੀ. ਲੇਆਊਟ ਵਿੱਚ ਰਹਿੰਦੀ ਸੀ। ਦੋਵਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ।

ਨਵਿਆਸ਼੍ਰੀ ਦੀ ਸਹੇਲੀ ਐਸ਼ਵਰਿਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 27 ਅਗਸਤ ਦੀ ਸਵੇਰੇ ਉਨ੍ਹਾਂ ਨੂੰ ਨਵਿਆਸ਼੍ਰੀ ਦਾ ਇਕ ਮੈਸੇਜ ਆਇਆ ਸੀ। ਜਦੋਂ ਐਸ਼ਵਰਿਆ ਸ਼ਾਮ ਕਰੀਬ 4.30 ਵਜੇ ਨਵਿਆਸ਼੍ਰੀ ਦੇ ਘਰ ਪਹੁੰਚੀ ਤਾਂ ਨਵਿਆਸ਼੍ਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਨਿੱਜੀ ਅਤੇ ਵਿਆਹੁਤਾ ਸਮੱਸਿਆਵਾਂ ਨਾਲ ਜੂਝ ਰਹੀ ਹੈ। ਨਵਿਆਸ਼੍ਰੀ ਨੇ ਆਪਣੇ ਇਕ ਹੋਰ ਦੋਸਤ ਅਨਿਲ ਨਾਲ ਸੰਪਰਕ ਕੀਤਾ ਅਤੇ ਆਪਣੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ। ਉਸ ਸ਼ਾਮ ਨੂੰ ਤਿੰਨਾਂ ਦੀ ਮੁਲਾਕਾਤ ਹੋਈ, ਜਿੱਥੇ ਅਨਿਲ ਨੇ ਨਵਿਆਸ਼੍ਰੀ ਨੂੰ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ, ਤਾਂ ਜੋ ਪੁਲਿਸ ਦੇ ਦਖਲ ਨਾਲ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ।

ਉਸ ਤੋਂ ਬਾਅਦ ਨਵਿਆਸ਼੍ਰੀ ਅਤੇ ਐਸ਼ਵਰਿਆ ਰਾਤ ਨੂੰ ਕਰੀਬ ਸਾਢੇ ਗਿਆਰਾਂ ਵਜੇ ਵਾਪਸ ਫਲੈਟ ਪਹੁੰਚੇ ਅਤੇ ਸੌਣ ਚਲੇ ਗਏ। ਅਗਲੀ ਸਵੇਰ ਐਸ਼ਵਰਿਆ, ਜੋ ਸ਼-ਰਾ-ਬ ਦੇ ਨ-ਸ਼ੇ ਵਿਚ ਸੀ, ਉੱਠੀ ਤਾਂ ਨਵਿਆਸ਼੍ਰੀ ਨੂੰ ਮ੍ਰਿਤਕ ਪਾਇਆ। ਉਸ ਨੇ ਤੁਰੰਤ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਨਵਿਆਸ਼੍ਰੀ ਦੇ ਪਤੀ ਕਿਰਨ, ਜਿਸ ਨੂੰ ਆਪਣੀ ਪਤਨੀ ਉੱਤੇ ਸ਼ੱ-ਕ ਸੀ, ਨੇ ਫਲੈਟ ਵਿਚ ਦਾਖਲ ਹੋਣ ਲਈ ਸਪੇਅਰ ਚਾਬੀ ਦੀ ਵਰਤੋਂ ਕੀਤੀ ਹੋ ਸਕਦੀ ਹੈ ਅਤੇ ਕ-ਤ-ਲ ਕੀਤਾ ਹੋ ਸਕਦਾ ਹੈ। ਐਸ਼ਵਰਿਆ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਕਿਰਨ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਬਣਦੀਆਂ ਧਾਰਾਵਾਂ ਤਹਿਤ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *