ਹਰਿਆਣੇ ਵਿੱਚ ਜਿਲ੍ਹਾ ਸੋਨੀਪਤ ਦੇ ਪਿੰਡ ਮੋਹਾਨਾ ਵਿੱਚ ਮੋਟਰਸਾਇਕਲ ਸਵਾਰ ਤਿੰਨ ਬ-ਦ*ਮਾ-ਸ਼ਾਂ ਨੇ ਅਨਿਲ (ਸਾਬਕਾ ਸਰਪੰਚ ਦਾ ਪਤੀ) ਨਾਮ ਦੇ ਵਿਅਕਤੀ ਉੱਤੇ ਕਈ ਫਾ-ਇ-ਰ ਕਰ ਦਿੱਤੇ। ਅਨਿਲ ਨੂੰ ਜ਼ਖਮੀ ਹਾਲ ਵਿਚ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਦੱਸਿਆ ਜਾ ਰਿਹਾ ਹੈ ਕਿ ਸਾਲ 2016 ਤੋਂ ਚੱਲੀ ਆ ਰਹੀ ਚੋਣ ਰੰ-ਜਿ-ਸ਼ ਕਾਰਨ ਬ-ਦ*ਮਾ-ਸ਼ਾਂ ਨੇ ਪਿੰਡ ਦੀ ਸਾਬਕਾ ਸਰਪੰਚ ਪਿੰਕੀ ਦੇ ਪਤੀ ਅਨਿਲ ਉੱਤੇ ਫਾ-ਇ-ਰ ਕਰ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਮੋਟਰਸਾਇਕਲ ਸਵਾਰ ਤਿੰਨ ਦੋਸ਼ੀਆਂ ਨੇ ਅਨਿਲ ਉੱਤੇ ਕਈ ਰਾਊਂਡ ਫਾ-ਇ-ਰ ਕੀਤੇ, ਇਸ ਦੌਰਾਨ ਅਨਿਲ ਨੂੰ ਚਾਰ ਗੋ-ਲੀ-ਆਂ ਲੱਗ ਗਈਆਂ, ਇਹ ਪੂਰੀ ਘ-ਟ-ਨਾ ਪਿੰਡ ਜਾਜੀ ਅਤੇ ਮੋਹਾਨਾ ਦੇ ਵਿਚਕਾਰ ਲੰਘਦੀ ਸੜਕ ਉੱਤੇ ਵਾਪਰੀ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਸੋਨੀਪਤ ਵਿਚ ਭੈਅ ਦਾ ਮਹੌਲ ਬਣ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸੋਨੀਪਤ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੇ ਹੀ ਰਹਿਣ ਵਾਲੇ ਲੋਕਾਂ ਨਾਲ ਚੋਣ ਰੰ-ਜਿ-ਸ਼ ਚੱਲ ਰਹੀ ਹੈ। ਅੱਜ ਅਨਿਲ ਉੱਤੇ ਹ-ਮ-ਲਾ ਹੋਇਆ ਹੈ, ਇਸ ਤੋਂ ਪਹਿਲਾਂ ਸਾਲ 2016 ਵਿਚ ਮੈਨੂੰ ਵੀ ਗੋ-ਲੀ ਮਾ-ਰੀ ਗਈ ਸੀ, ਉਦੋਂ ਮੇਰਾ ਦਿਉਰ ਮੇਰੇ ਨਾਲ ਸੀ। ਉਸ ਹ-ਮ-ਲੇ ਵਿਚ ਦੂਜੀ ਧਿਰ ਦੇ ਇਕ ਵਿਅਕਤੀ ਦੀ ਮੌ-ਤ ਵੀ ਹੋ ਗਈ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੋਹਾਨਾ ਥਾਣਾ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਅਣ-ਪਛਾਤੇ ਵਿਅਕਤੀਆਂ ਨੇ ਪਿੰਡ ਮੋਹਾਨਾ ਅਤੇ ਜੇਜੀ ਵਿਚਕਾਰ ਸੜਕ ਉੱਤੇ ਗੋ-ਲੀ-ਆਂ ਚਲਾਈਆਂ ਹਨ। ਅਨਿਲ ਨੂੰ ਚਾਰ ਗੋ-ਲੀ-ਆਂ ਲੱਗ ਗਈਆਂ ਹਨ। ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।