ਨੈਸ਼ਨਲ ਡੈਸਕ:- ਰਾਜਸਥਾਨ ਦੇ ਬੀਕਾਨੇਰ ਤੋਂ ਹਾਲ ਹੀ ਵਿੱਚ ਇੱਕ ਅਜੀਬ ਘ-ਟ-ਨਾ ਸਾਹਮਣੇ ਆਈ ਹੈ। ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ਵਿਚ ਪੁਲਿਸ ਨੂੰ 100 ਨੰਬਰ ਉੱਤੇ ਕਾਲ ਆਈ, ਜਿਸ ਨੂੰ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਕਿਉਂਕਿ, ਫੋਨ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਚੋਰ ਖੁਦ ਸਨ। ਉਨ੍ਹਾਂ ਵਲੋਂ ਪੁਲਿਸ ਨੂੰ ਆਪਣੀ ਜਾਨ ਬਚਾਉਣ ਦੀ ਗੁਹਾਰ ਲਗਾਈ ਗਈ। ਇਹ ਘ-ਟ-ਨਾ ਵਿਚਲਾਬਾਸ ਇਲਾਕੇ ਦੀ ਹੈ, ਜਿੱਥੇ ਦੋ ਚੋਰ ਚੋਰੀ ਕਰਨ ਲਈ ਇੱਕ ਖਾਲੀ ਘਰ ਵਿੱਚ ਦਾਖਲ ਹੋਏ ਸਨ। ਪਰ ਉਨ੍ਹਾਂ ਦੀ ਬਦ-ਕਿਸਮਤੀ ਨਾਲ ਘਰ ਦਾ ਮਾਲਕ ਅਚਾਨਕ ਉਥੇ ਪਹੁੰਚ ਗਿਆ। ਚੋਰਾਂ ਦਾ ਰੌਲਾ ਸੁਣ ਕੇ ਮਾਲਕ ਨੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ ਤਾਂ ਘਰ ਦੇ ਚਾਰੇ ਪਾਸੇ ਲੋਕਾਂ ਦੀ ਭੀ-ੜ ਇਕੱਠੀ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਸਥਿਤੀ ਨੂੰ ਦੇਖਦੇ ਹੋਏ ਚੋਰਾਂ ਨੇ ਆਪਣੇ ਆਪ ਨੂੰ ਫਸਿਆ ਮਹਿਸੂਸ ਕੀਤਾ ਅਤੇ ਪੁਲਿਸ ਹੈਲਪਲਾਈਨ 100 ਉੱਤੇ ਕਾਲ ਕੀਤੀ। ਡਰੇ ਹੋਏ ਚੋਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਚੋਰੀ ਕਰਨ ਲਈ ਆਏ ਸਨ, ਪਰ ਹੁਣ ਉਨ੍ਹਾਂ ਦੀ ਜਾ-ਨ ਨੂੰ ਖਤਰਾ ਹੈ। ਪੁਲਿਸ ਨੇ ਪਹਿਲਾਂ ਤਾਂ ਇਸ ਨੂੰ ਮਜ਼ਾਕ ਸਮਝ ਕੇ ਕਾਲ ਕੱਟ ਦਿੱਤੀ, ਪਰ ਜਦੋਂ ਦੁਬਾਰਾ ਕਾਲ ਆਈ ਅਤੇ ਚੋਰਾਂ ਨੇ ਮਦਦ ਦੀ ਗੁਹਾਰ ਲਗਾਈ ਤਾਂ ਪੁਲਿਸ ਤੁਰੰਤ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੇ ਉੱਥੇ ਜਾ ਕੇ ਦੇਖਿਆ ਕਿ ਚੋਰਾਂ ਨੂੰ ਭੀੜ ਨੇ ਚਾਰੇ ਪਾਸੇ ਤੋਂ ਘੇਰ ਲਿਆ ਸੀ।
ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ, ਚੋਰਾਂ ਨੂੰ ਭੀੜ ਤੋਂ ਬਚਾ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਦੋਵਾਂ ਚੋਰਾਂ ਖਿਲਾਫ ਪਹਿਲਾਂ ਵੀ ਕਈ ਚੋਰੀ ਦੇ ਮਾਮਲੇ ਦਰਜ ਹਨ। ਚੋਰਾਂ ਦੇ ਇਸ ਕਦਮ ਤੋਂ ਲੋਕ ਹੈਰਾਨ ਹੋ ਰਹੇ ਹਨ ਕਿ ਉਨ੍ਹਾਂ ਨੇ ਪੁਲਿਸ ਨੂੰ ਆਪਣੀ ਜਾ-ਨ ਬਚਾਉਣ ਦੀ ਅਪੀਲ ਕਿਵੇਂ ਕੀਤੀ। ਫਿਲਹਾਲ ਦੋਵੇਂ ਚੋਰ ਪੁਲਿਸ ਦੀ ਗ੍ਰਿਫਤ ਵਿਚ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਦੇਸ਼-ਵਿਦੇਸ਼ ਵਿਚ ਯੂਜ਼ਰਸ ਇਸ ਮਾਮਲੇ ਬਾਰੇ ਜਾਣ ਕੇ ਖੂਬ ਹੱਸ ਰਹੇ ਹਨ।