ਮੇਲੇ ਵਿਚ ਮੱਥਾ ਟੇਕਣ ਲਈ ਆਈ, ਬਜੁਰਗ ਮਾਤਾ ਨਾਲ ਵਾਪਰਿਆ ਹਾਦਸਾ, ਹਸਪਤਾਲ ਲਿਜਾਂਣ ਤੋਂ ਪਹਿਲਾਂ ਤੋੜਿਆ ਦ-ਮ, ਜਾਂਂਚ ਜਾਰੀ

Punjab

ਸਮਰਾਲਾ (ਪੰਜਾਬ) ਵਿੱਚ ਮੇਲੇ ਦੌਰਾਨ ਵੱ-ਡਾ ਹਾਦਸਾ ਵਾਪਰ ਜਾਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੇਲੇ ਵਿੱਚ ਚਾਰਜਿੰਗ ਉੱਤੇ ਖੜ੍ਹੀ ਕੋਲਡ ਡਰਿੰਕਸ ਵੈਨ ਤੋਂ ਕਰੰਟ ਲੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਮੇਲੇ ਵਿੱਚ ਦੂਰੋਂ-ਦੂਰੋਂ ਸ਼ਰਧਾਲੂ ਮੱਥਾ ਟੇਕਣ ਲਈ ਆਏ ਹੋਏ ਸਨ। ਇਸ ਮੇਲੇ ਉੱਤੇ ਗੁਰਮੀਤ ਕੌਰ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਵੇਰੇ-ਸਵੇਰੇ ਆਪਣੇ ਪਿੰਡ ਨੀਲੋ ਖੁਰਦ ਤੋਂ ਕੋਟ ਗੰਗੂ ਰਾਏ ਮੱਥਾ ਟੇਕਣ ਲਈ ਆਈ ਹੋਈ ਸੀ।

ਇਥੇ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਲਈ ਆਪਣੀ ਕਾਰ ਵਿਚ ਬੈਠਣ ਲੱਗੀ ਤਾਂ ਨੇੜੇ ਹੀ ਖੜ੍ਹੀ ਕੋਲਡ ਡਰਿੰਕਸ ਵੈਨ ਜੋ ਕਿ ਚਾਰਜਿੰਗ ਉੱਤੇ ਸੀ, ਵਿਚ ਕਿਸੇ ਕਾਰਨ ਤੇਜ਼ ਕਰੰਟ ਆ ਗਿਆ। ਇਸ ਦੌਰਾਨ ਬਜ਼ੁਰਗ ਔਰਤ ਗੁਰਮੀਤ ਕੌਰ ਦਾ ਹੱਥ ਵੈਨ ਨੂੰ ਲੱਗ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਵਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਦੌਰਾਨ ਮ੍ਰਿਤਕ ਦੇ ਪੁੱਤਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਗੁਰਮੀਤ ਕੌਰ ਉਮਰ 55 ਸਾਲ ਵਾਸੀ ਨੀਲੋਂ ਖੁਰਦ ਦੀ ਰਹਿਣ ਵਾਲੀ ਸੀ। ਅੱਜ ਸਵੇਰੇ ਉਹ ਆਪਣੇ ਪਰਿਵਾਰ ਸਮੇਤ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਮੇਲੇ ਵਿੱਚ ਗਏ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਆਪਣੀ ਕਾਰ ਵਿਚ ਬੈਠਣ ਲੱਗੇ ਤਾਂ ਉਸ ਦੀ ਮਾਂ ਕੋਲਡ ਡਰਿੰਕ ਵੈਨ ਕੋਲ ਖੜ੍ਹੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਸੀ ਅਤੇ ਚਾਰਜਿੰਗ ਤੇ ਲੱਗੀ ਹੋਈ ਸੀ।

ਉਨ੍ਹਾਂ ਨੇ ਦੱਸਿਆ ਕਿ ਕੋਲਡ ਡਰਿੰਕ ਵੈਨ ਦੇ ਕੋਲ ਗੱਡੀ ਦਾ ਮਾਲਕ ਜਾਂ ਕੋਈ ਵੀ ਕਰਮਚਾਰੀ ਨਹੀਂ ਖੜ੍ਹਾ ਸੀ। ਉਸ ਦੀ ਮਾਂ ਦਾ ਹੱਥ ਕੋਲਡ ਡਰਿੰਕ ਵੈਨ ਨੂੰ ਲੱਗ ਗਿਆ, ਜਿਸ ਕਾਰਨ ਉਸ ਦੀ ਮਾਂ ਕਰੰਟ ਦੀ ਲ-ਪੇ-ਟ ਵਿਚ ਆ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਲਡ ਡਰਿੰਕ ਵੈਨ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਜੋ ਲੋਕ ਮੇਲਿਆਂ ਵਿੱਚ ਅਜਿਹੀਆਂ ਕੋਲਡ ਡਰਿੰਕ ਦੀਆਂ ਗੱਡੀਆਂ ਲੈ ਕੇ ਜਾਂਦੇ ਹਨ, ਉਨ੍ਹਾਂ ਨੂੰ ਗੱਡੀਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਤਾਂ ਜੋ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।

Leave a Reply

Your email address will not be published. Required fields are marked *