ਵਰਕਸ਼ਾਪ ਵਿਚ, ਕਾਰ ਧੋਣ ਸਮੇਂ ਨੌਜਵਾਨ ਨਾਲ ਵਾਪਰਿਆ ਹਾਦਸਾ, ਤਿਆਗੇ ਪ੍ਰਾ-ਣ, ਪਿਤਾ ਨੇ ਮਾਲਕ ਤੇ ਲਾਏ ਲਾਪ੍ਰਵਾਹੀ ਦੇ ਦੋਸ਼

Punjab

ਪਲਵਲ (ਹਰਿਆਣਾ) ਵਿਚ ਇਕ ਵਰਕਸ਼ਾਪ ਵਿਚ ਕਾਰ ਧੋਣ ਦੌਰਾਨ ਇਕ ਕਰਮਚਾਰੀ ਦੀ ਮੌ-ਤ ਹੋ ਗਈ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨੌਜਵਾਨ ਕਾਰ ਦੇ ਮੈਟ ਧੋਦਾਂ ਦਿਖਾਈ ਦੇ ਰਿਹਾ ਹੈ। ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਖੜ੍ਹੇ ਹੁੰਦੇ ਹੋਏ ਅਚਾਨਕ ਪਿੱਛੇ ਵੱਲ ਡਿੱ-ਗ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਵਰਕਸ਼ਾਪ ਮਾਲਕ ਉੱਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਅਣ-ਗਹਿਲੀ ਕਾਰਨ ਹੋਈ ਮੌ-ਤ ਦਾ ਮਾਮਲਾ ਵੀ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਸਬਾ ਮੁਹੱਲਾ ਪਲਵਲ ਦਾ ਰਹਿਣ ਵਾਲਾ ਜਸਵੰਤ ਹੈ। CCTV ਫੁਟੇਜ ਵਿੱਚ ਉਹ ਵਰਕਸ਼ਾਪ ਵਿੱਚ ਕਾਰ ਦਾ ਮੈਟ ਧੋਦਾਂ ਹੋਇਆ ਨਜ਼ਰ ਆ ਰਿਹਾ ਹੈ, ਉਸ ਦੇ ਹੱਥ ਵਿੱਚ ਇੱਕ ਪਾਈਪ ਵੀ ਹੈ ਜਿਸ ਵਿੱਚੋਂ ਪਾਣੀ ਬਹੁਤ ਪ੍ਰੈਸ਼ਰ ਨਾਲ ਆ ਰਿਹਾ ਹੈ। ਜਸਵੰਤ ਥੋੜ੍ਹਾ ਜਿਹਾ ਝੁਕ ਕੇ ਪਾਈਪ ਨੂੰ ਫੜ ਕੇ ਪਾਣੀ ਦੇ ਪ੍ਰੈਸ਼ਰ ਨਾਲ ਮੈਟ ਨੂੰ ਧੋ ਰਿਹਾ ਸੀ, ਕਿ ਅਚਾਨਕ ਉਹ ਪਾਣੀ ਦੇ ਪ੍ਰੈਸ਼ਰ ਨੂੰ ਸੰਭਾਲ ਨਾ ਸਕਿਆ। ਇਸ ਦੌਰਾਨ ਉਹ ਤੇਜ਼ੀ ਨਾਲ ਪਿੱਛੇ ਵੱਲ ਡਿੱ-ਗ ਗਿਆ। ਡਿੱਗਦੇ ਸਮੇਂ ਜਸਵੰਤ ਦਾ ਸਿ-ਰ ਸਿੱਧਾ ਫਰਸ਼ ਨਾਲ ਜਾ ਕੇ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਉਸ ਦੀ ਮੌ-ਤ ਹੋ ਗਈ।

ਇਸ ਮਾਮਲੇ ਵਿਚ ਪਿਤਾ ਰਾਜਪਾਲ ਉਰਫ਼ ਰਾਜੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਵੱਡਾ ਪੁੱਤਰ ਜਸਵੰਤ ਉਮਰ 23 ਸਾਲ ਫੇਅਰ ਡੀਲ ਵਰਕਸ਼ਾਪ ਵਿੱਚ ਕਾਰ ਵਾਸ਼ ਦਾ ਕੰਮ ਕਰਦਾ ਸੀ। 31 ਅਗਸਤ ਨੂੰ ਉਨ੍ਹਾਂ ਨੂੰ ਵਰਕਸ਼ਾਪ ਤੋਂ ਫੋਨ ਆਇਆ ਕਿ ਜਸਵੰਤ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ ਹੈ। ਉਨ੍ਹਾਂ ਨੂੰ ਫ਼ੋਨ ਉੱਤੇ ਦੱਸਿਆ ਗਿਆ ਕਿ ਜਸਵੰਤ ਨੂੰ ਇਲਾਜ ਲਈ ਜ਼ਿਲ੍ਹਾ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ, ਉਹ ਜਲਦੀ ਸਰਕਾਰੀ ਹਸਪਤਾਲ ਆ ਜਾਣ। ਜਦੋਂ ਉਹ ਸਰਕਾਰੀ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਲੜਕੇ ਦੀ ਮੌ-ਤ ਹੋ ਚੁੱਕੀ ਹੈ।

Leave a Reply

Your email address will not be published. Required fields are marked *