ਬੀਤੇ 2 ਸਤੰਬਰ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਮਾਰਗ ਉੱਤੇ ਪੱਥਰ ਡਿੱ-ਗ-ਣ ਅਤੇ ਜ਼ਮੀਨ ਖਿਸਕ ਜਾਣ ਦੀ ਇਕ ਦੁਖ-ਦਾਈ ਘ-ਟ-ਨਾ ਵਾਪਰ ਗਈ ਸੀ। ਇਸ ਹਾਦਸੇ ਵਿੱਚ ਬਟਾਲਾ ਦੀ ਰਹਿਣ ਵਾਲੀ ਸਪਨਾ ਸਮੇਤ ਦੋ ਔਰਤਾਂ ਦੀ ਮੌ-ਤ ਹੋ ਗਈ ਸੀ। ਇਸ ਦੌਰਾਨ ਇਕ ਲੜਕੀ ਜਖਮੀਂ ਵੀ ਹੋ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਦੇ ਮਾਤਾ ਵੈਸ਼ਨੋ ਦੇਵੀ ਰੋਡ ਉੱਤੇ ਜ਼ਮੀਨ ਖਿਸਕਣ ਦੀ ਘ-ਟ-ਨਾ ਵਿਚ ਆਪਣੀ ਜਾ*ਨ ਗੁਆਉਣ ਵਾਲੀ ਸਪਨਾ ਬਟਾਲਾ ਦੇ ਨੇੜੇ ਕਸਬਾ ਧਿਆਨਪੁਰ ਦੀ ਨੂੰਹ ਸੀ। ਦੱਸਿਆ ਜਾ ਰਿਹਾ ਹੈ ਕਿ ਸਪਨਾ ਦਾ ਵਿਆਹ ਅਜੇ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਆਪਣੇ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਤੀ ਨਾਲ ਕਿਸੇ ਧਾਰਮਿਕ ਸਥਾਨ ਉੱਤੇ ਗਈ ਸੀ ਪਰ ਇਸ ਦੁਖ-ਦਾਈ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।
1 ਸਤੰਬਰ ਨੂੰ ਗਏ ਸਨ ਵੈਸ਼ਨੋ ਦੇਵੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਧਿਆਨਪੁਰ ਦੇ ਰਹਿਣ ਵਾਲੇ ਅਮਿਤ ਕੁਮਾਰ ਦਾ ਵਿਆਹ ਅੰਮ੍ਰਿਤਸਰ ਦੀ ਰਹਿਣ ਵਾਲੀ ਸਪਨਾ ਨਾਲ ਹੋਇਆ ਸੀ। ਦੋਵੇਂ ਪਤੀ-ਪਤਨੀ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਲਈ 1 ਸਤੰਬਰ ਦੀ ਸ਼ਾਮ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਸਨ। ਇਸ ਦੌਰਾਨ ਰਸਤੇ ਵਿਚ ਅਚਾ-ਨਕ ਜ਼ਮੀਨ ਖਿਸਕਣ ਦੀ ਵਜ੍ਹਾ ਕਾਰਨ ਸਪਨਾ ਉੱਤੇ ਭਾਰੀ ਪੱਥਰ ਆ ਡਿੱ-ਗਿ-ਆ ਅਤੇ ਉਸ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਜੰਮੂ ਤੋਂ ਮ੍ਰਿਤਕ ਸਪਨਾ ਦੀ ਦੇਹ ਧਿਆਨਪੁਰ ਨਹੀਂ ਪਹੁੰਚੀ। ਸੀ. ਆਰ. ਪੀ. ਵਾਲੇ ਹੀ ਇਸ ਦੇਹ ਨੂੰ ਧਿਆਨਪੁਰ ਲੈ ਕੇ ਆਉੰਣਗੇ। ਅਮਿਤ ਕੁਮਾਰ ਪਹਿਲਾਂ ਵਿਦੇਸ਼ ਵਿਚ ਸੀ, ਫਿਲਹਾਲ ਉਹ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਚ ਜੂਸ ਬਾਰ ਚਲਾ ਰਿਹਾ ਹੈ। ਇਸ ਦੁਖ-ਦਾਈ ਸੂਚਨਾ ਦੇ ਘਰ ਪਹੁੰਚਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ।