ਭਾਰਤ ਦੇ ਗੁਜਰਾਤ ਸੂਬੇ ਵਿੱਚ ਹੜ੍ਹ ਪੀੜਤਾਂ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਭਾਰਤੀ ਨੇਵੀ ਦਾ ਇੱਕ ਹੈਲੀਕਾਪਟਰ ਅਚਾ-ਨਕ ਅਰਬ ਸਾਗਰ ਵਿੱਚ ਡਿੱ-ਗ ਗਿਆ, ਜਿਸ ਕਾਰਨ ਝੱਜਰ ਜ਼ਿਲ੍ਹੇ ਦੇ ਪਿੰਡ ਡਾਵਲਾ ਦਾ ਬਹਾਦਰ ਪੁੱਤਰ ਕਰਨ ਸਿੰਘ ਸ਼ਹੀਦ ਹੋ ਗਿਆ। ਇਸ ਖ਼ਬਰ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਸ਼ਹੀਦ ਕਰਨ ਸਿੰਘ ਦੀ ਮਾਤਾ ਸੁਮਿੱਤਰਾ ਦੇਵੀ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ 2 ਸਤੰਬਰ ਦੀ ਸਵੇਰ ਨੂੰ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫ਼ੋਨ ਉੱਤੇ ਚੇਤਾ-ਵਨੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਬੇਟਾ ਅੱਜ ਕੰਮ ਉੱਤੇ ਨਾ ਜਾਣਾ। ਮੈਂ ਆਪਣੇ ਸੁਪਨੇ ਵਿੱਚ ਦੇਖਿਆ ਹੈ ਕਿ ਜਹਾਜ਼ ਪਾਣੀ ਵਿੱਚ ਡਿੱ-ਗ ਗਿਆ ਹੈ। ਪਰ ਕਰਨ ਨੇ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਮਾਂ ਇਹ ਤਾਂ ਸਿਰਫ਼ ਸੁਪਨਾ ਹੈ, ਕੁਝ ਨਹੀਂ ਹੋਵੇਗਾ। ਇਸ ਤੋਂ ਬਾਅਦ ਕਰਨ ਪੋਰਬੰਦਰ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਡਿਊਟੀ ਉੱਤੇ ਚਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ ਹੁੰਦੇ ਹੀ ਪਰਿਵਾਰ ਨੂੰ ਸੂਚਨਾ ਮਿਲੀ ਕਿ ਕਰਨ ਅਤੇ ਉਸ ਦੇ ਚਾਲਕ ਦਲ ਦੇ ਮੈਂਬਰ ਲਾਪਤਾ ਹੋ ਗਏ ਹਨ। ਇਸ ਸੂਚਨਾ ਨੇ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਵਿਚ ਪਾ ਦਿੱਤਾ। ਪਰ ਮੌ-ਤ ਦੀ ਪੁਸ਼ਟੀ ਉਦੋਂ ਤੱਕ ਨਹੀਂ ਹੋਈ ਸੀ। ਸ਼ਹੀਦ ਕਰਨ ਦਾ ਭਰਾ ਅਰਜੁਨ ਅਤੇ ਹੋਰ ਪਰਿਵਾਰਕ ਮੈਂਬਰ ਤੁਰੰਤ ਪੋਰਬੰਦਰ ਲਈ ਰਵਾਨਾ ਹੋ ਗਏ। ਉੱਥੇ ਪਹੁੰਚਣ ਉੱਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਰਨ ਸਿੰਘ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨ ਸਿੰਘ 15 ਦਿਨ ਪਹਿਲਾਂ ਹੀ ਛੁੱਟੀ ਉੱਤੇ ਘਰ ਆਇਆ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੇਟੇ ਹਨੀ ਦਾ ਪੂਜਨ ਕਰਵਾਇਆ ਸੀ। ਸ਼ਹੀਦ ਕਰਨ ਸਿੰਘ ਆਪਣੇ ਪਿੱਛੇ ਮਾਤਾ ਸੁਮਿੱਤਰਾ ਦੇਵੀ, ਭਰਾ ਅਰਜੁਨ, ਪਤਨੀ ਆਰਤੀ, ਤਿੰਨ ਸਾਲ ਦੀ ਧੀ ਪਰੀ ਅਤੇ ਇੱਕ ਸਾਲ ਦੇ ਪੁੱਤਰ ਹਨੀ ਨੂੰ ਛੱਡ ਗਏ ਹਨ।
ਹਾਲਾਂਕਿ ਸ਼ਹੀਦ ਕਰਨ ਦੀ ਮਾਂ ਸੁਮਿੱਤਰਾ ਦੇਵੀ ਨੂੰ ਅਜੇ ਤੱਕ ਇਹ ਦੁੱਖ ਦੀ ਖਬਰ ਦੱਸੀ ਨਹੀਂ ਗਈ। ਉਸ ਨੂੰ ਸਿਰਫ ਇਹ ਦੱਸਿਆ ਗਿਆ ਹੈ ਕਿ ਕਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮਾਂ ਵਾਰ-ਵਾਰ ਆਪਣੇ ਪੁੱਤਰ ਨਾਲ ਗੱਲ ਕਰਨ ਦੀ ਮੰਗ ਕਰ ਰਹੀ ਹੈ, ਪਰ ਪਰਿਵਾਰ ਉਲਝਣ ਵਿਚ ਹੈ ਕਿ ਉਸ ਨੂੰ ਕੀ ਜਵਾਬ ਦੇਈਏ।
ਸੂਬੇ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਸ਼ਹੀਦ ਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਏ ਭਾਰਤੀ ਤੱਟ ਰੱਖਿਅਕ ਦੇ ਕਰੂ ਮੈਂਬਰ ਝੱਜਰ ਦੇ ਬਹਾਦਰ ਪੁੱਤਰ ਕਰਨ ਸਿੰਘ ਦੀ ਸ਼ਹਾਦਤ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਦੇਸ਼ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ ਸਾਬਕਾ ਮੰਤਰੀ ਓਮਪ੍ਰਕਾਸ਼ ਧਨਖੜ ਨੇ ਵੀ ਸੋਸ਼ਲ ਮੀਡੀਆ ਉੱਤੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਰਨ ਸਿੰਘ ਕਰੀਬ 10 ਸਾਲ ਪਹਿਲਾਂ ਭਾਰਤੀ ਜਲ ਸੈਨਾ ਵਿਚ ਭਰਤੀ ਹੋਏ ਸਨ। ਉਨ੍ਹਾਂ ਦਾ ਵਿਆਹ 6 ਸਾਲ ਪਹਿਲਾਂ ਬਹਾਦਰਗੜ੍ਹ ਦੇ ਪਿੰਡ ਕੁਲਿਸੀ ਦੀ ਰਹਿਣ ਵਾਲੀ ਆਰਤੀ ਨਾਲ ਹੋਇਆ ਸੀ। ਸ਼ਹੀਦ ਦੇ ਪਰਿਵਾਰਕ ਮੈਂਬਰ ਮ੍ਰਿਤਕ ਸਰੀਰ ਨੂੰ ਲੈਣ ਲਈ ਗੁਜਰਾਤ ਪਹੁੰਚ ਗਏ ਹਨ। ਉਮੀਦ ਹੈ ਕਿ ਸ਼ਹੀਦ ਦੀ ਦੇਹ ਅੱਜ ਪਿੰਡ ਪਹੁੰਚ ਜਾਵੇਗੀ ਅਤੇ ਵੀਰਵਾਰ ਨੂੰ ਸਰਕਾਰੀ ਫੌਜੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।