ਜਿਲ੍ਹਾ ਰੂਪਨਗਰ (ਪੰਜਾਬ) ਦੀ ਸੈਫਲਪੁਰ ਨਦੀ ਦੇ ਤੇਜ਼ ਬਹਾਅ ਵਿੱਚ ਇਕ ਕਾਰ ਡਿੱ-ਗ ਪਈ ਹੈ। ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਇੱਕ ਵਿਅਕਤੀ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਸਰੂਪ ਸਿੰਘ ਉਮਰ 42 ਸਾਲ ਪੁੱਤਰ ਅਜੈਬ ਸਿੰਘ ਵਾਸੀ ਲਖਮੀਪੁਰ ਦੇ ਤੌਰ ਉੱਤੇ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ ਸਰੂਪ ਸਿੰਘ ਬੀਤੀ ਰਾਤ ਨੂੰ ਕਰੀਬ 7.30 ਵਜੇ ਆਪਣੀ ਕਾਰ ਵਿੱਚ ਆਪਣੀ ਭੈਣ ਨੂੰ ਮਿਲਣ ਲਈ ਸੈਫਲਪੁਰ ਆ ਰਿਹਾ ਸੀ। ਜਦੋਂ ਉਹ ਸਮਾਫਲਪੁਰ ਨਦੀ ਨੂੰ ਪਾਰ ਕਰ ਰਿਹਾ ਸੀ ਤਾਂ ਦਰਿਆ ਵਿਚ ਪਿੱਛੇ ਤੋਂ ਆ ਰਹੇ ਪਾਣੀ ਦੇ ਤੇਜ਼ ਪਾਣੀ ਬਹਾਅ ਕਾਰਨ ਉਸ ਦੀ ਕਾਰ ਪਾਣੀ ਦੇ ਤੇਜ਼ ਬਹਾਅ ਵਿਚ ਰੁ-ੜ੍ਹ ਗਈ।
ਉਨ੍ਹਾਂ ਨੇ ਦੱਸਿਆ ਕਿ ਸਰੂਪ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਅਤੇ ਉਸ ਦੀ ਕਾਰ ਪਾਣੀ ਦੇ ਬਹਾਅ ਵਿੱਚ ਰੁ-ੜ੍ਹ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਦੇਹ ਦਾ ਸਿਵਲ ਹਸਪਤਾਲ ਰੂਪਨਗਰ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਦੁਖ-ਦਾਈ ਘਟਨਾ ਕਾਰਨ ਪਿੰਡ ਲਖਮੀਪੁਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਇਸ ਦੇ ਨਾਲ ਹੀ ਪਿੰਡ ਸੈਫਲਪੁਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਇਸ ਨਦੀ ਉੱਤੇ ਪੁਲ ਬਣ ਜਾਂਦਾ ਤਾਂ ਸਰੂਪ ਸਿੰਘ ਦੀ ਜਾ*ਨ ਨਾ ਜਾਂਦੀ। ਉਨ੍ਹਾਂ ਵਲੋਂ ਮੰਗ ਕੀਤੀ ਗਈ ਹੈ ਕਿ ਸੈਫਲਪੁਰ ਨਦੀ ਉੱਤੇ ਛੇਤੀ ਤੋਂ ਛੇਤੀ ਪੁਲ ਬਣਾਇਆ ਜਾਵੇ।