ਡੋਲੀ ਤੋਂ ਪਹਿਲਾਂ ਉੱਠੀ ਅਰਥੀ, ਵਿਆਹ ਤੋਂ ਪਹਿਲਾਂ ਲੜਕੀ ਨਾਲ ਵਾਪਰਿਆ ਭਾਣਾ, ਤਿਆਗੇ ਪ੍ਰਾ-ਣ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਮਹਾਨਗਰ ਵਿਚ ਪੈਂਦੇ ਪਿੰਡ ਤਾਜਪੁਰ ਵਿੱਚ ਇੱਕ ਨੌਜਵਾਨ ਲੜਕੀ ਦੀ ਮੌ-ਤ ਹੋ ਜਾਣ ਦਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 26 ਸਾਲ ਉਮਰ ਦੀ ਲੜਕੀ ਦੀ ਸੱਪ ਦੇ ਡੰਗ ਮਾ-ਰ-ਨ ਕਰਕੇ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸੱਪ ਨੇ ਲੜਕੀ ਨੂੰ ਡੱਸ ਲਿਆ ਤਾਂ ਉਸ ਦਾ ਹਾਲ ਵਿਗੜਦਾ ਦੇਖ ਕੇ ਪਰਿਵਾਰ ਵਾਲਿਆਂ ਵਲੋਂ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਲੜਕੀ ਦੀ ਮੌ-ਤ ਹੋ ਗਈ।

ਨੌਜਵਾਨ ਧੀ ਦੀ ਮੌ-ਤ ਹੋ ਜਾਣ ਕਾਰਨ ਪਰਿਵਾਰ ਗਹਿਰੇ ਸਦਮੇ ਵਿਚ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੰਗਣੀ ਕੀਤੀ ਹੋਈ ਸੀ ਅਤੇ 3 ਮਹੀਨੇ ਬਾਅਦ ਉਸ ਦਾ ਵਿਆਹ ਹੋਣਾ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦਾ ਸਹੀ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀ ਧੀ ਦੀ ਮੌ-ਤ ਹੋ ਗਈ। ਖੁਸ਼ੀਆਂ ਤੋਂ ਪਹਿਲਾਂ ਛਾਏ ਗਹਿਰੇ ਸੋਗ ਕਾਰਨ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ।

Leave a Reply

Your email address will not be published. Required fields are marked *