ਅੱਜਕੱਲ੍ਹ ਦੇ ਦੌਰ ਵਿਚ ਫ਼ੋਨ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਚੁਕਿਆ ਹੈ। ਇਸ ਦੇ ਬਿਨਾਂ ਥੋੜ੍ਹੇ ਸਮੇਂ ਲਈ ਵੀ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ, ਪਰ ਫੋਨ ਦੀ ਜ਼ਿਆਦਾ ਵਰਤੋਂ ਕਰਨੀ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਫ਼ੋਨ ਨੂੰ ਜ਼ਿਆਦਾ ਵਰਤਣਾ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਆਓ ਅਸੀਂ ਜਾਣਦੇ ਹਾਂ ਇਸ ਦੇ ਕੀ ਨੁਕਸਾਨ ਹਨ ਅਤੇ ਇਨ੍ਹਾਂ ਨੂੰ ਕਿਵੇਂ ਰੋਕ ਸਕਦੇ ਹਾਂ!
HIGHLIGHTS
- 1. ਫੋਨ ਸਾਡੇ ਜੀਵਨ ਦਾ ਬੇਹੱਦ ਜਰੂਰੀ ਹਿੱਸਾ ਬਣ ਚੁੱਕਿਆ ਹੈ।
- 2. ਫੋਨ ਦਾ ਜਿਆਦਾ ਇਸਤੇਮਾਲ ਕਰਨਾ ਸਿਹਤ ਨੂੰ ਵੀ ਵਿਗਾੜ ਸਕਦਾ ਹੈ।
- 3. ਇਸ ਕਾਰਨ ਮਾਨਸਿਕ ਸਮੱਸਿਆਵਾਂ, ਜਿਵੇਂ ਕਿ ਤਣਾਅ ਵੀ ਹੋ ਸਕਦਾ ਹੈ।
ਨਵੀਂ ਦਿੱਲੀ, ਲਾਈਫਸਟਾਈਲ ਡੈਸਕ:- ਅੱਜਕੱਲ੍ਹ ਦੇ ਦੌਰ ਵਿੱਚ Smart ਫੋਨ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਅਸੀਂ ਇਸ ਨੂੰ ਗੱਲਬਾਤ ਕਰਨ, ਮਨੋਰੰਜਨ ਕਰਨ, ਜਾਣਕਾਰੀਆਂ ਪ੍ਰਾਪਤ ਕਰਨ ਅਤੇ ਹੋਰ ਬਹੁਤ ਕੁਝ ਕਰਨ ਦੇ ਲਈ ਵਰਤਦੇ ਹਾਂ। ਹਾਲਾਂਕਿ, ਫ਼ੋਨ ਦੀ ਜ਼ਿਆਦਾ ਵਰਤੋਂ ਨਾਲ ਸਾਡੇ ਸਿਹਤ ਢਾਂਚੇ ਉੱਤੇ ਬਹੁਤ ਸਾਰੇ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਲਈ, ਜੇ ਤੁਸੀਂ ਵੀ ਆਪਣੇ ਫੋਨ ਉੱਤੇ ਘੰਟਿਆਂ ਲਈ ਸਕ੍ਰੋਲ ਕਰਦੇ ਹੋ, ਤਾਂ ਤੁਹਾਨੂੰ ਇਹ ਲੇਖ ਜ਼ਰੂਰ ਪੜ੍ਹਨਾ ਚਾਹੀਦਾ ਹੈ। ਅਸੀਂ ਇਸ ਵਿੱਚ ਫੋਨ ਜਿਆਦਾ ਵਰਤਣ ਦੇ ਨੁਕਸਾਨਾਂ ਬਾਰੇ ਜਾਣਾਂਗੇ ਅਤੇ ਜਾਣਾਂਗੇ ਕਿ ਇਸ ਨੂੰ ਕੰਟਰੋਲ ਕਰਨ ਦੇ ਕਿਹੜੇ ਤਰੀਕੇ ਹਨ।
ਫੋਨ ਨੂੰ ਜ਼ਿਆਦਾ ਵਰਤਣ ਦੇ ਮਾੜੇ ਪ੍ਰਭਾਵ
ਅੱਖਾਂ ਦੀ ਸਮੱਸਿਆ:- ਫੋਨ ਦੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨਾਲ ਅੱਖਾਂ ਵਿੱਚ ਤਣਾਅ ਅਤੇ ਸੋਜ ਆ ਸਕਦੀ ਹੈ। ਇਸ ਨਾਲ ਅੱਖਾਂ ਦੀ ਥਕਾਵਟ, ਜਲਣ ਅਤੇ ਨਜ਼ਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸਿਰਦਰਦ ਅਤੇ ਗਰਦਨ ਦਰਦ:- ਅਸੀਂ ਅਕਸਰ ਫ਼ੋਨ ਨੂੰ ਦੇਖਣ ਲਈ ਆਪਣੀ ਗਰਦਨ ਨੂੰ ਗੈਰ-ਕੁਦਰਤੀ ਸਥਿਤੀ ਵਿੱਚ ਰੱਖਦੇ ਹਾਂ, ਜਿਸ ਨਾਲ ਸਿਰ ਦਰਦ ਅਤੇ ਗਰਦਨ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਨੀਂਦ ਦੀ ਸਮੱਸਿਆ:- ਫੋਨ ਦੀ ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਸਾਡੇ ਸਰੀਰ ਦੀ ਨੀਂਦ ਦੇ ਪੈਟਰਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਨੀਂਦ ਨਾ ਆਉਣਾ ਨੀਂਦ ਦੀ ਗੁਣਵੱਤਾ ਵਿੱਚ ਕਮੀ, ਅਤੇ ਦਿਨ ਵੇਲੇ ਥਕਾਵਟ ਮਹਿਸੂਸ ਹੋ ਸਕਦੀ ਹੈ।
ਹੈੱਡ-ਫੋਨ ਸਿੰਡਰੋਮ:- ਫ਼ੋਨ ਦੀ ਜ਼ਿਆਦਾ ਵਰਤੋਂ ਨਾਲ ਹੱਥਾਂ ਅਤੇ ਗੁੱਟ ਵਿੱਚ ਸੋਜ ਹੋ ਸਕਦੀ ਹੈ, ਜਿਸ ਨੂੰ ਹੈਂਡ-ਫ਼ੋਨ ਸਿੰਡਰੋਮ ਕਿਹਾ ਜਾਂਦਾ ਹੈ।
ਵਜਨ ਵੱਧਣਾ:- ਫ਼ੋਨ ਨਾਲ ਬਿਤਾਇਆ ਵੱਧ ਸਮਾਂ ਸਰੀਰਕ ਗਤੀਵਿਧੀ ਨੂੰ ਘਟਾ ਸਕਦਾ ਹੈ, ਜਿਸ ਨਾਲ ਵਜਨ ਵਧਣ ਦਾ ਖਤਰਾ ਵੱਧ ਜਾਂਦਾ ਹੈ।
ਬਹੁਤ ਜ਼ਿਆਦਾ ਫ਼ੋਨ ਚਲਾਉਣ ਦੇ ਮਾਨਸਿਕ ਮਾੜੇ ਪ੍ਰਭਾਵ
ਤਣਾਅ ਅਤੇ ਚਿੰਤਾ:- ਫੋਨ ਨੂੰ ਜਿਆਦਾ ਚਲਾਉਣਾ ਤਣਾਅ ਅਤੇ ਚਿੰਤਾ ਨੂੰ ਵਧਾ ਸਕਦਾ ਹੈ। ਸੋਸ਼ਲ ਮੀਡੀਆ ਉੱਤੇ ਤੁਲਨਾ ਅਤੇ ਬੇਲੋੜੀ ਜਾਣਕਾਰੀ ਮਾਨਸਿਕ ਸਿਹਤ ਉੱਤੇ ਅਸਰ ਪਾ ਸਕਦੀ ਹੈ।
ਇਕੱਲਾਪਣ:- ਫ਼ੋਨ ਦੀ ਬਹੁਤ ਜ਼ਿਆਦਾ ਵਰਤੋਂ ਅਸਲ ਜ਼ਿੰਦਗੀ ਵਿਚ ਲੋਕਾਂ ਨਾਲ ਜੁੜਨ ਦਾ ਸਮਾਂ ਘਟਾ ਸਕਦੀ ਹੈ, ਜਿਸ ਨਾਲ ਇਕੱਲਾਪਣ ਮਹਿਸੂਸ ਹੋ ਸਕਦਾ ਹੈ।
ਫੋਮੋ (Fear of Missing Out):- ਸੋਸ਼ਲ ਮੀਡੀਆ ਉੱਤੇ ਹਮੇਸ਼ਾ ਕੁਝ ਨਵਾਂ ਹੋ ਰਿਹਾ ਹੁੰਦਾ ਹੈ, ਜੋ ਫੋਮੋ ਦੀ ਭਾਵਨਾ ਪੈਦਾ ਕਰ ਸਕਦਾ ਹੈ। ਇਸ ਨਾਲ ਵਿਅਕਤੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਕੁਝ ਮਹੱਤਵਪੂਰਨ ਚੀਜ਼ਾਂ ਮਿਸ ਕਰ ਰਿਹਾ ਹੈ।
ਡਿਪ੍ਰੈਸ਼ਨ:- ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਡਿਪ੍ਰੈਸ਼ਨ ਦਾ ਖਤਰਾ ਵਧ ਸਕਦਾ ਹੈ, ਖਾਸ ਤੌਰ ਉੱਤੇ ਜੇਕਰ ਵਿਅਕਤੀ ਸੋਸ਼ਲ ਮੀਡੀਆ ਉੱਤੇ ਨਕਾਰਾਤਮਕ ਸਮੱਗਰੀ ਦੇਖਦਾ ਹੈ।
ਕਿਵੇਂ ਕਰੀਏ ਫੋਨ ਦਾ ਇਸਤੇਮਾਲ ਘੱਟ…?
ਫ਼ੋਨ ਦਾ ਸਮਾਂ ਸੀਮਤ ਕਰੋ:- ਪ੍ਰਤੀ ਦਿਨ ਫ਼ੋਨ ਚਲਾਉਣ ਦਾ ਸਮਾਂ ਤਹਿ ਕਰੋ ਅਤੇ ਇਸ ਤੋਂ ਵੱਧ ਫ਼ੋਨ ਦੀ ਵਰਤੋਂ ਨਾ ਕਰੋ।
ਫੋਨ ਨੂੰ ਦੂਰ ਰੱਖੋ:- ਸੌਣ ਤੋਂ ਪਹਿਲਾਂ ਫ਼ੋਨ ਨੂੰ ਕਮਰੇ ਤੋਂ ਬਾਹਰ ਜਾਂ ਬੈੱਡ ਤੋਂ ਦੂਰ ਰੱਖੋ, ਤਾਂ ਕਿ ਨੀਂਦ ਦੀ ਗੁਣਵੱਤਾ ਵਿਚ ਸੁਧਾਰ ਹੋ ਸਕੇ।
ਸਰੀਰਕ ਗਤੀਵਿਧੀ ਨੂੰ ਵਧਾਓ:- ਫ਼ੋਨ ਦੀ ਵਰਤੋਂ ਕਰਨ ਦਾ ਸਮਾਂ ਘਟਾ ਕੇ ਸਰੀਰਕ ਗਤੀਵਿਧੀਆਂ ਦਾ ਸਮਾਂ ਵਧਾਓ।
ਡਿਜੀਟਲ ਡੀਟੌਕਸ ਕਰੋ:- ਹਰ ਵਕਤ ਫ਼ੋਨ ਦੀ ਵਰਤੋਂ ਕਰਨਾ ਬੰਦ ਕਰੋ, ਤਾਂ ਜੋ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਣ ਦਾ ਮੌਕਾ ਮਿਲ ਸਕੇ।
ਸੋਚ ਸਮਝ ਕੇ ਕਰੋ ਇਸਤੇਮਾਲ:- ਫ਼ੋਨ ਦੀ ਵਰਤੋ ਕਰਦੇ ਸਮੇਂ ਸੁਚੇਤ ਰਹੋ ਅਤੇ ਉਸ ਉੱਤੇ ਬਿਤਾਏ ਜਾਣ ਵਾਲੇ ਸਮੇਂ ਨੂੰ ਨਿਯੰਤਰਿਤ ਕਰੋ।