ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਰਹਿਣ ਵਾਲੇ ਤ੍ਰਿਲੋਚਨ ਸਿੰਘ ਉਮਰ 52 ਸਾਲ ਦਾ ਪੰਚਾਇਤੀ ਚੋਣਾਂ ਤੋਂ ਪਹਿਲਾਂ ਗੋ-ਲੀ, ਮਾ*ਰ ਕੇ ਕ-ਤ-ਲ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਤ੍ਰਿਲੋਚਨ ਸਿੰਘ ਖੰਨਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਖੜ੍ਹੇ ਹੋਣਾ ਸੀ।
ਦੱਸਿਆ ਜਾ ਰਿਹਾ ਹੈ ਕਿ ਖੰਨਾ (ਪੰਜਾਬ) ਦੇ ਨੇੜਲੇ ਪਿੰਡ ਇਕੋਲਾਹਾ ਦੇ ਰਹਿਣ ਵਾਲੇ ਤ੍ਰਿਲੋਚਨ ਸਿੰਘ ਦਾ ਸੋਮਵਾਰ ਨੂੰ ਉਸ ਵਕਤ ਗੋ-ਲੀ, ਮਾ*ਰ ਕੇ ਕ-ਤ-ਲ ਕਰ ਦਿੱਤਾ ਗਿਆ ਜਦੋਂ ਉਹ ਸ਼ਾਮ ਨੂੰ ਆਪਣੇ ਖੇਤ ਤੋਂ ਘਰ ਨੂੰ ਪਰਤ ਰਿਹਾ ਸੀ। ਤਰਲੋਚਨ ਸਿੰਘ ਨੂੰ ਪਿੰਡ ਦੀ ਸੜਕ ਉੱਤੇ ਹੀ ਕਿਸੇ ਅਣ-ਪਛਾਤੇ ਨੇ ਉਸ ਨੂੰ ਗੋ-ਲੀ, ਮਾ*ਰ ਦਿੱਤੀ। ਜਿਸ ਕਾਰਨ ਉਹ ਘਟਨਾ ਵਾਲੀ ਥਾਂ ਉੱਤੇ ਹੀ ਡਿੱ-ਗ ਪਿਆ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਉੱਤੇ ਪਹੁੰਚ ਗਏ। ਗੰਭੀਰ ਹਾਲ ਵਿਚ ਤ੍ਰਿਲੋਚਨ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਖੰਨਾ ਵਿਖੇ ਪਹੁੰਚਾਇਆ ਗਿਆ। ਜਿੱਥੇ ਡਾਕਟਰ ਨੇ ਮੁੱਢਲੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤ੍ਰਿਲੋਚਨ ਸਿੰਘ ਪਹਿਲਾਂ ਵੀ ਅਕਾਲੀ ਦਲ ਵੱਲੋਂ ਸਰਪੰਚ ਦੀ ਚੋਣ ਲੜਿਆ ਸੀ ਪਰ ਉਹ ਹਾਰ ਗਿਆ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਖੰਨਾ ਜ਼ਿਲ੍ਹੇ ਦੇ ਐਸ. ਪੀ. ਸੌਰਵ ਜਿੰਦਲ ਆਪਣੀ ਪੁਲਿਸ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਐਸ. ਐਸ. ਪੀ. ਖੰਨਾ ਅਸ਼ਵਨੀ ਗੋਤਿਆਲ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਜੁੰਮੇਵਾਰ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।