ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਬਿਆਸ ਦੇ ਨੇੜੇ ਪੈਂਦੇ ਪਿੰਡ ਨੰਗਲ ਵਿੱਚ ਚੱਲ ਰਹੀ ਇੱਕ ਗੈ-ਰ ਕਾਨੂੰਨੀ ਪ-ਟਾ-ਕਾ ਫੈਕਟਰੀ ਵਿੱਚ ਧ-ਮਾ-ਕਾ ਹੋਣ ਕਾਰਨ ਇੱਕ ਹੀ ਪਰਿ*ਵਾਰ ਦੇ 4 ਚਿਰਾਗ ਬੁਝ ਜਾਣ, ਇਕ ਲੜਕਾ ਅਤੇ ਇਕ ਔਰਤ ਦੇ ਗੰਭੀਰ ਜਖਮੀਂ ਹੋਣ ਦਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਜਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਇਸ ਔਰਤ ਵਲੋਂ ਹੀ ਚਲਾਈ ਜਾ ਰਹੀ ਸੀ ਅਤੇ ਪਰਿਵਾਰ ਵੀ ਨਾਲ ਹੀ ਕੰਮ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਸਥਾਨਕ ਲੋਕਾਂ ਵਿਚ ਅਜਿਹੀਆਂ ਬਿਨਾਂ ਲਾਇਸੈਂਸ ਪਟਾ-ਕਿਆਂ ਦੀਆਂ ਫੈਕਟਰੀਆਂ ਨੂੰ ਲੈ ਕੇ ਭਾਰੀ ਰੋਸ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੀ ਸਾਬਕਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਕੁਲਦੀਪ ਕੌਰ ਦਾ ਘਰ ਸੀ, ਉਸ ਦੇ ਪਤੀ ਦੀ ਕਾਫ਼ੀ ਸਮਾਂ ਪਹਿਲਾਂ ਮੌ-ਤ ਹੋ ਗਈ ਸੀ। ਇਨ੍ਹਾਂ ਲੋਕਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਇਹ ਘਰ ਉਸ ਤੋਂ ਕਿਰਾਏ ਉੱਤੇ ਲਿਆ ਸੀ। ਉਨ੍ਹਾਂ ਦੱਸਿਆ ਕਿ ਧ-ਮਾ-ਕਾ ਹੋਣ ਤੋਂ ਬਾਅਦ ਜਦੋਂ ਉਹ ਘਟਨਾ ਵਾਲੀ ਥਾਂ ਉੱਤੇ ਆਏ ਤਾਂ ਪਤਾ ਲੱਗਿਆ ਕਿ ਇਸ ਘਰ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਪ-ਟਾ-ਕੇ ਬਣ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਪੋਟਾਸ ਨੂੰ ਅੱ-ਗ ਲੱਗਣ ਕਾਰਨ ਕੰਧ ਡਿੱ-ਗ ਪਈ, ਜਿਸ ਕਾਰਨ ਇਹ ਲੋਕ ਜਖਮੀਂ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀ ਮਹਿਲਾ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਐਸ. ਪੀ. ਦਿਹਾਤੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਇਸ ਘਰ ਨੂੰ ਕਿਰਾਏ ਤੇ ਲਿਆ ਗਿਆ ਸੀ। ਮਕਾਨ ਮਾਲਕਣ ਕੁਲਦੀਪ ਕੌਰ ਦੇ ਪਤੀ ਦੀ ਮੌ-ਤ ਹੋ ਚੁੱਕੀ ਹੈ। ਉਸ ਨੂੰ ਵੀ ਪਤਾ ਨਹੀਂ ਸੀ ਕਿ ਘਰ ਵਿਚ ਨਜਾਇਜ ਤਰੀਕੇ ਨਾਲ ਪਟਾਕੇ ਬਣਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅਚਾ-ਨਕ ਕਮਰੇ ਵਿਚ ਅੱਗ ਲੱਗਣ ਕਾਰਨ ਕੰਧ ਡਿੱਗ ਪਈ ਜਿਸ ਹੇਠਾਂ ਕੰਮ ਕਰ ਰਹੇ ਲੋਕ ਆ ਗਏ। ਇਨ੍ਹਾਂ ਵਿਚੋਂ ਚਾਰ ਲੋਕਾਂ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਦੋਸ਼ੀ ਮਹਿਲਾ ਅਤੇ ਇਕ ਲੜਕੇ ਦਾ ਹਾਲ ਨਾਜ਼ੁਕ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।