ਪੰਜਾਬ ਸੂਬੇ ਦੇ ਜਿਲ੍ਹਾ ਫਰੀਦਕੋਟ ਵਿਚ ਦੁਖ-ਦਾਈ ਘਟਨਾ ਵਾਪਰ ਗਈ ਹੈ। ਫਰੀਦਕੋਟ ਵਿਚ ਖੇਡਦੇ ਸਮੇਂ ਦੋ ਨਿੱਕੇ ਜੁਆਕ (ਭੈਣ-ਭਰਾ) ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਨਾਨਕੇ ਘਰ ਆਏ ਦੋਵੇਂ ਜੁਆਕ ਛੱਪੜ ਵਿੱਚ ਡੁੱ-ਬ ਗਏ। ਇਸ ਘਟਨਾ ਸਬੰਧੀ ਪਤਾ ਲੱਗਦੇ ਹੀ ਲੋਕਾਂ ਨੇ ਉਨ੍ਹਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅੱਗੇ ਪੜ੍ਹੋ ਪੂਰੀ ਖ਼ਬਰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਫਰੀਦਕੋਟ ਦੇ ਪਿੰਡ ਰਾਜੇਵਾਲ ਵਿਚ ਖੇਡਦੇ ਸਮੇਂ ਇਕ ਛੱਪੜ ਵਿਚ ਡੁੱ-ਬ-ਣ ਕਾਰਨ ਦੋ ਨਿੱਕੇ ਭੈਣ-ਭਰਾ ਦੀ ਮੌ-ਤ ਹੋ ਗਈ। ਮ੍ਰਿਤਕ ਜੁਆਕਾਂ ਦੀ ਪਹਿਚਾਣ ਸੁਖਮਨ ਸਿੰਘ ਉਮਰ 9 ਸਾਲ ਅਤੇ ਉਸ ਦੀ ਭੈਣ ਲਕਸ਼ਮੀ ਕੌਰ ਉਮਰ 6 ਸਾਲ ਦੇ ਰੂਪ ਵਜੋਂ ਹੋਈ ਹੈ, ਜੋ ਕਿ ਆਪਣੇ ਨਾਨਕੇ ਪਿੰਡ ਆਏ ਹੋਏ ਸਨ ਅਤੇ ਹੋਰ ਜੁਆਕਾਂ ਨਾਲ ਖੇਡ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੋਕ ਹਰੀਹਰ ਦੇ ਰਹਿਣ ਵਾਲੇ ਦੋ ਜੁਆਕ ਪਿੰਡ ਰਾਜੇਵਾਲ ਵਿਚ ਆਪਣੇ ਨਾਨਕੇ ਘਰ ਆਏ ਹੋਏ ਸਨ। ਮੰਗਲਵਾਰ ਦੀ ਸ਼ਾਮ ਨੂੰ ਪਿੰਡ ਦੇ ਹੋਰ ਜੁਆਕਾਂ ਨਾਲ ਛੱਪੜ ਦੇ ਨੇੜੇ ਖੇਡ ਰਹੇ ਸਨ। ਇਸ ਦੌਰਾਨ ਖੇਡਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਦੋਵੇਂ ਭੈਣ-ਭਰਾ ਛੱਪੜ ਵਿੱਚ ਡਿੱ-ਗ ਗਏ। ਜਦੋਂ ਤੱਕ ਪਿੰਡ ਵਾਲਿਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ, ਉਦੋਂ ਤੱਕ ਦੋਵੇਂ ਡੁੱ-ਬ ਚੁੱਕੇ ਸਨ। ਪਿੰਡ ਦੇ ਲੋਕਾਂ ਵਲੋਂ ਦੋਵਾਂ ਜੁਆਕਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਮੈਡੀਕਲ ਕਾਲਜ ਹਸਪਤਾਲ ਪਹੁੰਚਦੇ ਕੀਤਾ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਜੁਆਕ ਛੱਪੜ ਦੇ ਕੋਲ ਖੇਡ ਰਹੇ ਸਨ ਤਦ ਅਚਾ-ਨਕ ਦੋਵੇਂ ਭੈਣ-ਭਰਾ ਛੱਪੜ ਵਿੱਚ ਡਿੱ-ਗ ਗਏ ਅਤੇ ਡੁੱ-ਬ-ਣ ਕਾਰਨ ਦੋਹਾਂ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੁਖ-ਦਾਈ ਘਟਨਾ ਵਾਪਰਨ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।