ਅਮਰੀਕਾ ਵਿਚ ਜਿਲ੍ਹਾ ਕਪੂਰਥਲਾ (ਪੰਜਾਬ) ਨਾਲ ਸਬੰਧਤ ਇਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਸ਼ਿਕਾਗੋ ਵਿੱਚ ਅਮਰੀਕੀ ਮੂਲ ਦੇ ਇੱਕ ਕਾਲੇ ਵਿਅਕਤੀ ਨੇ ਨਵੀਨ ਸਿੰਘ ਉਮਰ 50 ਸਾਲ ਦਾ ਗੋ*ਲੀ, ਮਾ-ਰ ਕੇ ਕ-ਤ-ਲ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਨਵੀਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ ਦੇ ਰੂਪ ਵਜੋਂ ਹੋਈ ਹੈ। ਨਵੀਨ ਸਿੰਘ ਦੇ ਅਮਰੀਕਾ ਵਿੱਚ ਕਈ ਸਟੋਰ ਹਨ ਅਤੇ ਜਿਸ ਥਾਂ ਇਹ ਘ-ਟ-ਨਾ ਵਾਪਰੀ ਹੈ, ਉਹ ਨਵੀਨ ਸਿੰਘ ਦੀ ਲੀਕਰ ਸਟੋਰ ਸੀ। ਅਮਰੀਕੀ ਪੁਲਿਸ ਨੇ ਦੋਸ਼ੀ ਕਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਡਾਲਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੂਰਤ ਸਿੰਘ ਦਾ ਜਵਾਈ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਪਿਛਲੇ 35 ਸਾਲਾਂ ਤੋਂ ਆਪਣੇ ਟੱਬਰ ਸਮੇਤ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ। ਨਵੀਨ ਸਿੰਘ ਇੱਕ ਵਪਾਰੀ ਸੀ ਅਤੇ ਸ਼ਿਕਾਗੋ ਵਿੱਚ ਕਈ ਸਟੋਰਾਂ ਦਾ ਮਾਲਕ ਸੀ।
ਜਦੋਂ ਸੋਮਵਾਰ ਰਾਤ ਨੂੰ 10:30 (US ਸਮਾਂ) ਉੱਤੇ ਸਟੋਰ ਬੰਦ ਕਰਨੂ ਦੀ ਤਿਆਰੀ ਕਰ ਰਿਹਾ ਸੀ। ਤਦ ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਲਈ ਸਟੋਰ ਉੱਤੇ ਆਇਆ। ਇਸ ਦੌਰਾਨ ਅਮਰੀਕੀ ਵਿਅਕਤੀ ਦੀ ਨਵੀਨ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਗੁੱਸੇ ਵਿਚ ਆ ਕੇ ਦੋਸ਼ੀ ਨੇ ਨਵੀਨ ਸਿੰਘ ਉੱਤੇ ਗੋ-ਲੀ ਚਲਾ ਦਿੱਤੀ। ਗੋ-ਲੀ ਲੱਗਣ ਨਾਲ ਨਵੀਨ ਸਿੰਘ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਅਮਰੀਕੀ ਪੁਲਿਸ ਨੇ ਦੋਸ਼ੀ ਕਾਲੇ ਵਿਅਕਤੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਨਵੀਨ ਸਿੰਘ ਦੇ ਉਸ ਸਟੋਰ ਨੂੰ ਵੀ ਸੀਲ ਕਰ ਦਿੱਤਾ ਹੈ ਜਿੱਥੇ ਇਹ ਘ-ਟ-ਨਾ ਵਾਪਰੀ ਸੀ।