ਰਾਜਸਥਾਨ ਦੇ ਧੌਲਪੁਰ ਵਿੱਚ, ਬੀਤੇ ਐਤਵਾਰ ਨੂੰ ਬੋਥਪੁਰਾ ਪਿੰਡ ਦੀਆਂ ਚਾਰ ਲੜਕੀਆਂ ਪਾਰਵਤੀ ਨਦੀ ਵਿੱਚ ਨਹਾਉਂਦੇ ਸਮੇਂ ਡੁੱ-ਬ ਗਈਆਂ। ਡੂੰਘੇ ਪਾਣੀ ਵਿਚ ਡੁੱ-ਬ-ਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜਾ-ਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮਦਦ ਲਈ ਆਵਾਜ ਵੀ ਲਾਈ, ਪਰ ਘਾਟ ਉੱਤੇ ਮੌਜੂਦ ਲੋਕਾਂ ਨੂੰ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ। ਚਾਰੇ ਲੜਕੀਆਂ ਦੇਖਦੇ ਹੀ ਦੇਖਦੇ ਪਾਣੀ ਵਿਚ ਰੁ-ੜ੍ਹ ਗਈਆਂ।
ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਪਿੰਡ ਦੇ ਲੋਕ ਹੈਰਾਨ ਹਨ ਅਤੇ ਹਰ ਅੱਖ ਨਮ ਹੈ। ਇਸ ਘਟਨਾ ਤੋਂ ਬਾਅਦ SDRF ਦੀ ਟੀਮ ਨੇ ਖੋਜ ਜਾਰੀ ਕੀਤੀ ਅਤੇ ਅਗਲੇ ਦਿਨ ਸੋਮਵਾਰ ਨੂੰ ਚਾਰਾਂ ਲੜਕੀਆਂ ਦੀਆਂ ਦੇਹਾਂ ਬਰਾ-ਮਦ ਕੀਤੀਆਂ ਗਈਆਂ। ਸਥਾਨਕ ਪੁਲਿਸ ਵਲੋਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਭੇਜਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਬੋਧਪੁਰਾ ਪਿੰਡ ਦੀਆਂ ਚਾਰ ਲੜਕੀਆਂ, ਅੰਜਲੀ ਉਮਰ 19 ਸਾਲ, ਤਨੂ ਉਮਰ 15 ਸਾਲ, ਮੋਹਿਨੀ ਉਮਰ 18 ਸਾਲ ਅਤੇ ਪ੍ਰਿਆ ਉਮਰ 16 ਐਤਵਾਰ ਨੂੰ ਰਿਸ਼ੀ ਪੰਚਮੀ ਦੇ ਮੌਕੇ ਉੱਤੇ ਪਾਰਵਤੀ ਨਦੀ ਉੱਤੇ ਪਿੰਡ ਦੀਆਂ ਹੋਰ ਔਰਤਾਂ ਨਾਲ ਇਸ਼ਨਾਨ ਗਈਆਂ ਸਨ। ਨਦੀ ਦੇ ਪਾਣੀ ਦਾ ਪੱਧਰ ਅਚਾ-ਨਕ ਵਧਣ ਕਾਰਨ ਲੜਕੀਆਂ ਨੂੰ ਡੂੰਘਾਈ ਦੀ ਸਮਝ ਨਹੀਂ ਆਈ ਅਤੇ ਉਹ ਪਾਣੀ ਵਿੱਚ ਡੁੱ-ਬ ਗਈਆਂ। ਡੁ-ਬ-ਦੇ ਸਮੇਂ ਉਨ੍ਹਾਂ ਨੇ ਉੱਚੀ-ਉੱਚੀ ਮਦਦ ਲਈ ਆਵਾਜ ਵੀ ਲਗਾਈ, ਪਰ ਘਾਟ ਉੱਤੇ ਮੌਜੂਦ ਲੋਕ ਉਨ੍ਹਾਂ ਦੀ ਆਵਾਜ਼ ਨੂੰ ਸੁਣ ਨਹੀਂ ਸਕੇ।
ਪਿੰਡ ਵਿਚ ਸੋਗ ਦਾ ਮਾਹੌਲ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਨਦੀ ਵੱਲ ਭੱਜੇ ਅਤੇ ਲੜਕੀਆਂ ਦੀ ਭਾਲ ਸ਼ੁਰੂ ਕੀਤੀ। ਐਸ. ਡੀ. ਆਰ. ਐਫ. ਦੀ ਟੀਮ ਨੂੰ ਵੀ ਬੁਲਾਇਆ ਗਿਆ। ਪਰ ਉਨ੍ਹਾਂ ਨੂੰ ਐਤਵਾਰ ਰਾਤ ਤੱਕ ਕੋਈ ਸਫਲਤਾ ਨਹੀਂ ਮਿਲੀ। ਸੋਮਵਾਰ ਸਵੇਰੇ ਤਲਾਸ਼ ਫਿਰ ਤੋਂ ਸ਼ੁਰੂ ਹੋਈ ਅਤੇ ਆਖਰਕਾਰ ਚਾਰ ਲੜਕੀਆਂ ਦੀਆਂ ਦੇਹਾਂ ਬਰਾ-ਮਦ ਕਰ ਲਈਆਂ ਗਈਆਂ। ਅੰਜਲੀ ਅਤੇ ਤਨੂ ਸਕੀਆਂ ਭੈਣਾਂ ਸਨ, ਅਤੇ ਸਾਰੀਆਂ ਲੜਕੀਆਂ ਪੜ੍ਹਨ ਵਿਚ ਬਹੁਤ ਹੁਸ਼ਿਆਰ ਸਨ।
18 ਦਿਨ ਪਹਿਲਾਂ ਲਈ ਸੈਲਫੀ
ਇਤਫ਼ਾਕ ਦੀ ਗੱਲ ਹੈ ਕਿ 18 ਦਿਨ ਪਹਿਲਾਂ ਚਾਰੋਂ ਲੜਕੀਆਂ ਨੇ ਪਾਰਵਤੀ ਨਦੀ ਦੇ ਕੰਢੇ ਇਕੱਠਿਆਂ ਸੈਲਫੀ ਲਈ ਸੀ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਜਿੱਥੇ ਉਹ ਆਪਣੇ ਖੁਸ਼ੀਆਂ ਭਰੇ ਪਲ ਬਿਤਾ ਰਹੀਆਂ ਸੀ, ਉਸੇ ਥਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਇੰਨਾ ਵੱਡਾ ਹਾਦਸਾ ਵਾਪਰ ਜਾਵੇਗਾ।