ਕਲ-ਯੁੱਗੀ ਪੁੱਤ ਨੇ, ਅੱਧੀ ਰਾਤ ਨੂੰ ਪਿਓ ਉੱਤੇ ਕੀਤਾ ਵਾ-ਰ, ਜਖਮੀਂ ਨੇ ਤੋੜਿਆ ਦ-ਮ, ਇਲਾਕੇ ਵਿਚ ਸੋਗ, ਦੋਸ਼ੀ ਗ੍ਰਿਫਤਾਰ, ਜਾਂਂਚ ਜਾਰੀ

Punjab

ਮੱਧ ਪ੍ਰਦੇਸ਼ (MP) ਜਿਲ੍ਹਾ ਰਾਏਸੇਨ ਦੇ ਸਿਲਵਾਨੀ ਥਾਣਾ ਏਰੀਏ ਵਿਚ ਬੀਤੇ ਬੁੱਧਵਾਰ ਨੂੰ ਦਿਲ ਦ-ਹਿ-ਲਾ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ। ਇਥੇ ਇਕ ਕਲ-ਯੁਗੀ ਪੁੱਤ ਨੇ ਆਪਣੇ ਹੀ ਪਿਤਾ ਦਾ ਬੇਰ-ਹਿਮੀ ਨਾਲ ਕ-ਤ-ਲ ਕਰ ਦਿੱਤਾ ਹੈ। ਇਹ ਦਰਦ-ਨਾਕ ਘਟਨਾ ਤਿੰਨਘਰਾ ਦੇ ਪਟਪੜੀ ਟੋਲਾ ਵਿੱਚ ਵਾਪਰੀ ਹੈ। ਜਿਸ ਨੇ ਪੂਰੇ ਇਲਾਕੇ ਵਿੱਚ ਸੋਗ ਦਾ ਮਹੌਲ ਬਣਾ ਦਿੱਤਾ।

ਇਸ ਮਾਮਲੇ ਬਾਰੇ ਥਾਣਾ ਸਿਲਵਾਨੀ ਦੇ ਟੀ. ਆਈ. ਡੀਪੀ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 2 ਵਜੇ ਦੇ ਕਰੀਬ ਗੋਲੂ ਉਰਫ਼ ਰਾਮਚਰਨ ਆਦਿਵਾਸੀ ਨੇ ਆਪਣੇ ਪਿਤਾ ਬੰਸ਼ੀਲਾਲ ਆਦਿਵਾਸੀ ਦੇ ਗਲ ਉੱਤੇ ਕੁ-ਹਾ-ੜੀ ਨਾਲ ਵਾਰ ਕਰਕੇ ਗੰਭੀਰ ਰੂਪ ਵਿਚ ਜਖਮੀਂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਗੰਭੀਰ ਹਾਲ ਵਿੱਚ ਬੰਸ਼ੀਲਾਲ ਆਦਿਵਾਸੀ ਨੂੰ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਸਿਲਵਾਨੀ ਪਹੁੰਚਾਇਆ। ਪਰ ਉੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਲਵਾਨੀ ਦੇ ਇੰਚਾਰਜ ਦਿਨੇਸ਼ ਪ੍ਰਤਾਪ ਸਿੰਘ ਨੇ ਮੌਕੇ ਉੱਤੇ ਪਹੁੰਚ ਗਏ ਅਤੇ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਸ਼ੀ ਪੁੱਤ ਗੋਲੂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਗੋਲੂ ਦਿਮਾਗੀ ਤੌਰ ਉੱਤੇ ਠੀਕ ਨਹੀਂ ਸੀ ਅਤੇ ਗਾਦਰਵਾੜਾ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ।

ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਵੱਡੇ ਪੁੱਤਰ ਸ੍ਰੀਰਾਮ ਆਦਿਵਾਸੀ ਦੀ ਸ਼ਿਕਾਇਤ ਉੱਤੇ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਿਲ ਦਹਿਲਾ-ਉਣ ਵਾਲੀ ਇਸ ਘਟਨਾ ਤੋਂ ਬਾਅਦ ਲੋਕ ਹੈਰਾਨ ਹਨ ਕਿ ਇਕ ਪੁੱਤ ਆਪਣੇ ਹੀ ਪਿਤਾ ਦੀ ਜਾ-ਨ ਕਿਵੇਂ ਲੈ ਸਕਦਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਰਹੀ ਹੈ ਤਾਂ ਜੋ ਇਸ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ।

Leave a Reply

Your email address will not be published. Required fields are marked *