ਆਪ ਵਰਕਰ ਉੱਤੇ, ਅਣ-ਪਛਾਤੇ ਵਿਅਕਤੀਆਂ ਨੇ ਕੀਤੇ ਫਾ-ਇ-ਰ, ਹਸਪਤਾਲ ਲਿਜਾਂਦੇ ਸਮੇਂ ਤਿਆਗੇ ਪ੍ਰਾਣ, ਪੁਲਿਸ ਜਾਂਂਚ ਜਾਰੀ

Punjab

ਪੰਜਾਬ ਸੂਬੇ ਦੇ ਤਰਨਤਾਰਨ ਜ਼ਿਲ੍ਹੇ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇੱਥੋਂ ਦੇ ਨੌਸ਼ਹਿਰਾ ਪੰਨੂਆ ਵਿੱਚ ਅਣ-ਪਛਾਤੇ ਦੋਸ਼ੀਆਂ ਨੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਦਾ ਗੋ-ਲੀ ਮਾਰ ਕੇ ਕ-ਤ-ਲ ਕਰ ਦਿੱਤਾ ਹੈ। ਮ੍ਰਿ-ਤ-ਕ ਨੌਜਵਾਨ ਦੀ ਪਹਿਚਾਣ ਬਚਿੱਤਰ ਸਿੰਘ ਉਮਰ 40 ਸਾਲ ਉਰਫ਼ ਬਿੱਕਰ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੌਦਰੀਵਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਸੂਚਨਾ ਮਿਲਣ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਦੋਸ਼ੀਆਂ ਨੇ ਉਸ ਉੱਤੇ ਉਸ ਸਮੇਂ ਹ-ਮ-ਲਾ ਕਰ ਦਿੱਤਾ ਜਦੋਂ ਉਹ ਬਾਜ਼ਾਰ ਤੋਂ ਕੋਈ ਸਾਮਾਨ ਲੈਣ ਲਈ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ‘ਆਮ ਆਦਮੀ ਪਾਰਟੀ’ ਦਾ ਬਹੁਤ ਹੀ ਮਿਹਨਤੀ ਵਰਕਰ ਸੀ। ਮ੍ਰਿ-ਤ-ਕ ਬਚਿੱਤਰ ਸਿੰਘ ਦੇ ਕੈਬਨਿਟ ਮੰਤਰੀਆਂ ਲਾਲਜੀਤ ਸਿੰਘ ਭੁੱਲਰ ਅਤੇ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਬਹੁਤ ਨਜ਼ਦੀਕੀ ਸਬੰਧ ਸਨ। ਬਚਿੱਤਰ ਆਪਣੇ ਪਿੱਛੇ ਪਤਨੀ ਕੋਮਲਪ੍ਰੀਤ ਕੌਰ, ਇੱਕ ਸਾਲ ਦਾ ਪੁੱਤਰ, 6 ਸਾਲ ਦੀ ਧੀ ਅਤੇ 9 ਸਾਲ ਦੀ ਧੀ ਛੱਡ ਗਿਆ ਹੈ।

ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਐੱਸ. ਐੱਸ. ਪੀ. ਗੌਰਵ ਤੂਰਾ, ਐੱਸ. ਪੀ. ਡੀ. ਅਜੈਰਾਜ ਸਿੰਘ ਅਤੇ ਡੀ. ਐਸ. ਪੀ. ਕੰਵਲਪ੍ਰੀਤ ਸਿੰਘ ਮੰਡ ਨੇ ਮੌਕੇ ਉੱਤੇ ਪਹੁੰਚੇ। ਉਨ੍ਹਾਂ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। ਪੁਲਿਸ ਨੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *