ਰਾਜਸਥਾਨ ਵਿਚ ਜਿਲ੍ਹਾ ਉਦੈਪੁਰ ਦੇ ਨਾਈ ਥਾਣਾ ਏਰੀਏ ਵਿਚ ਸ਼ੁੱਕਰਵਾਰ ਨੂੰ ਉਸ ਸਮੇਂ ਸਨ-ਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਅਤੇ ਇਕ ਲੜਕੀ ਦੀ ਦੇਹ ਵੜੀ ਤਲਾਅ ਵਿਚੋਂ ਮਿਲੀਆਂ। ਇਸ ਮਾਮਲੇ ਬਾਰੇ ਜਾਣਕਾਰੀ ਮੁਤਾਬਕ ਸਵੇਰੇ ਵੜੀ ਤਲਾਅ ਵਿਚ ਇਕ ਲੜਕੀ ਦੀ ਦੇਹ ਤੈਰਦੀ ਦੇਖ ਕੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਉੱਤੇ ਸਿਵਲ ਡਿਫੈਂਸ ਅਤੇ ਨਾਈ ਥਾਣਾ ਪੁਲਿਸ ਵਲੋਂ ਮੌਕੇ ਉੱਤੇ ਪਹੁੰਚੀ ਅਤੇ ਦੇਹ ਨੂੰ ਬਾਹਰ ਕੱਢਣ ਤੋਂ ਬਾਅਦ ਕਬਜ਼ੇ ਵਿਚ ਲੈ ਕੇ ਐੱਮ. ਬੀ. ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਹਿਚਾਣ ਧੁਰਵੀ ਬਾਫਨਾ ਉਮਰ 19 ਸਾਲ ਵਾਸੀ ਸਰਵਰੀਤੂ ਵਿਲਾਸ ਦੇ ਰੂਪ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉੱਤੇ ਜੈਨ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਐਮ. ਬੀ. ਹਸਪਤਾਲ ਦੀ ਮੋਰਚਰੀ ਦੇ ਬਾਹਰ ਇਕੱਠੇ ਹੋ ਗਏ। ਮ੍ਰਿਤਕ ਲੜਕੀ ਦੇ ਪਿਤਾ ਅਸ਼ੋਕ ਬਾਫਨਾ ਨੇ ਅਭਿਸ਼ੇਕ ਚੇਲਾਵਤ ਨਾਮ ਦੇ ਇਕ ਨੌਜਵਾਨ ਉੱਤੇ ਆਪਣੀ ਧੀ ਨੂੰ ਅ-ਗ-ਵਾ ਕਰਕੇ ਕ-ਤ-ਲ ਕਰਨ ਦਾ ਦੋਸ਼ ਲਗਾਇਆ ਹੈ।
ਇਸ ਤੋਂ ਬਾਅਦ ਜਦੋਂ ਪੁਲਿਸ ਨੇ ਅਭਿਸ਼ੇਕ ਦੀ ਮੋਬਾਈਲ ਲੋਕੇਸ਼ਨ ਹਾਸਲ ਕੀਤੀ ਤਾਂ ਧੁਰਵੀ ਅਤੇ ਅਭਿਸ਼ੇਕ ਦੋਵਾਂ ਦੀ ਮੋਬਾਈਲ ਲੋਕੇਸ਼ਨ ਬੜੀ ਤਲਾਅ ਦੇ ਕੋਲ ਪਾਈ ਗਈ। ਤਲਾਸ਼ ਕਰਨ ਤੋਂ ਬਾਅਦ ਅਭਿਸ਼ੇਕ ਦੀ ਜੁੱਤੀ ਅਤੇ ਮੋਬਾਈਲ ਬੜੀ ਤਲਾਅ ਦੇ ਕੰਢੇ ਤੋਂ ਮਿਲੇ। ਪੁਲਿਸ ਨੇ ਅਭਿਸ਼ੇਕ ਦੀ ਭਾਲ ਸ਼ੁਰੂ ਕਰ ਦਿੱਤੀ ਜਿੱਥੇ ਧਰੁਵੀ ਦੀ ਦੇਹ ਮਿਲੀ। ਕੁਝ ਸਮੇਂ ਬਾਅਦ ਹੀ ਅਭਿਸ਼ੇਕ ਦੀ ਦੇਹ ਵੀ ਉਥੇ ਹੀ ਤੈਰਦੀ ਹੋਈ ਮਿਲੀ। ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਐਮਬੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ।