ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਸ਼ੀਨਗਰ ਦੇ ਇਕ 69 ਸਾਲਾ ਬਜ਼ੁਰਗ ਨੇ ਬਿਆਨ ਦਿੱਤਾ ਹੈ ਕਿ ਦਸਰ, ਮੈਂ ਜ਼ਿੰਦਾ ਹਾਂ, ਮੈਨੂੰ ਕਾਗਜ਼ਾਂ ਵਿਚ ਨਾ ਮਾਰੋ। ਜਿਸ ਨੂੰ ਸਰਕਾਰੀ ਅਧਿਕਾਰੀਆਂ ਨੇ ਜ਼ਿੰਦਾ ਹੋਣ ਦੇ ਬਾਵਜੂਦ ਕਾਗਜਾਂ ਵਿੱਚ ਮ੍ਰਿ-ਤ-ਕ ਦਿਖਾ ਦਿੱਤਾ ਹੈ ਅਤੇ ਹੁਣ ਉਹ ਬਜੁਰਗ ਹੱਥਾਂ ਵਿੱਚ ਕਾਗਜ਼ ਲੈ ਕੇ ਅਧਿਕਾਰੀਆਂ ਦੇ ਦਫਤਰ ਦੇ ਬਾਹਰ ਰੌਲਾ ਪਾ-ਪਾ ਕੇ ਆਪਣੇ ਜਿਊਂਦੇ ਹੋਣ ਦਾ ਸਬੂਤ ਦੇ ਰਿਹਾ ਹੈ ਅਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਇਹ ਮਾਮਲਾ ਜ਼ਿਲ੍ਹੇ ਦੇ ਖੁੱਡਾ ਵਿਕਾਸ ਬਲਾਕ ਦੀ ਗ੍ਰਾਮ ਸਭਾ ਸੋਹਰੌਣਾ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਸਰਕਾਰੀ ਅਧਿਕਾਰੀਆਂ ਨੇ ਇੱਕ 69 ਸਾਲ ਦੇ ਬਜੁਰਗ ਵਿਅਕਤੀ ਨੂੰ ਕਾਗਜ਼ਾਂ ਵਿਚ ਮ੍ਰਿਤਕ ਦਿਖਾ ਦਿੱਤਾ ਅਤੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ। ਫਿਰ ਕੀ ਹੋਇਆ ਕਿ ਬਜ਼ੁਰਗ ਨੇ ਸਰਕਾਰੀ ਦਫਤਰ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਕਿਹਾ, ‘ਜਨਾਬ, ਮੈਂ ਜਿੰਦਾ ਹਾਂ, ਮੈਨੂੰ ਕਾਗਜ਼ਾਂ ‘ਚ ਨਾ ਮਾਰੋ’।