2 ਦਿਨਾਂ ਤੋਂ ਘਰੋਂ ਲਾਪਤਾ ਨੌਜਵਾਨ ਦੀ ਦੇਹ ਦੁ-ਖ-ਦ ਹਾਲ ਵਿਚ ਮਿਲੀ, ਪਰਿਵਾਰਕ ਮੈਂਬਰਾਂ ਨੇ ਜਤਾਇਆ ਇਹ ਸ਼ੱ-ਕ, ਜਾਂਂਚ ਜਾਰੀ

Punjab

ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਸਿੰਘਾਵਾਲਾ ਵਿਚ ਦੋ ਦਿਨਾਂ ਤੋਂ ਘਰੋਂ ਲਾਪਤਾ ਹੋਏ ਨੌਜਵਾਨ ਦੀ ਪਿੰਡ ਦੇ ਬਾਹਰ ਇੱਕ ਗੰਦੇ ਨਾਲੇ ਵਿੱਚੋਂ ਅੱਧੀ ਸ-ੜੀ ਹੋਈ ਦੇਹ ਮਿਲੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਉੱਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਗੇ ਪੜ੍ਹੋ ਪੂਰੀ ਖ਼ਬਰ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਮੁੱਖ ਸਿੰਘ ਐਤਵਾਰ ਸ਼ਾਮ 6 ਵਜੇ ਆਪਣੇ ਚਾਚੇ ਦੇ ਘਰ ਪੈਸੇ ਲੈਣ ਗਿਆ ਸੀ। ਉਦੋਂ ਤੋਂ ਉਹ ਲਾਪਤਾ ਹੋ ਗਿਆ ਸੀ। ਸਾਰਾ ਦਿਨ ਉਸ ਦੀ ਭਾਲ ਕੀਤੀ ਗਈ ਪਰ ਉਹ ਕਿਤੇ ਨਹੀਂ ਮਿਲਿਆ। ਸੋਮਵਾਰ ਸ਼ਾਮ ਨੂੰ ਪੁਲਿਸ ਨੇ ਫ਼ੋਨ ਕੀਤਾ ਕਿ ਸਿੰਘਾਵਾਲਾ ਡਰੇਨ ਦੇ ਕੋਲ ਇੱਕ ਦੇਹ ਪਈ ਹੈ, ਆ ਕੇ ਉਸ ਦੀ ਪਹਿਚਾਣ ਕਰ ਲਵੋ। ਜਦੋਂ ਪਹਿਚਾਣ ਕੀਤੀ ਗਈ ਤਾਂ ਇਹ ਦੇਹ ਉਸ ਦੇ ਲੜਕੇ ਗੁਰਮੁਖ ਸਿੰਘ ਉਰਫ ਸੁਨੀਲ ਦੀ ਸੀ। ਦੇਹ ਅੱਧ ਸ-ੜੀ ਹੋਈ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਕ-ਤ-ਲ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੋਵੇ।

ਗੁਰਮੁਖ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੀ ਡੇਢ ਸਾਲ ਦੀ ਧੀ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਹੈ। ਅਸੀਂ ਕਿਸੇ ਉੱਤੇ ਸ਼ੱਕ ਨਹੀਂ ਕਰ ਸਕਦੇ। ਸੋਮਵਾਰ ਨੂੰ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਗੰਦੇ ਨਾਲੇ ਉੱਤੇ ਪਈ ਇਕ ਨੌਜਵਾਨ ਦੀ ਦੇਹ ਦੀ ਫੋਟੋ ਵਾਇਰਲ ਕਰ ਦਿੱਤੀ ਸੀ, ਜੋ ਬਾਅਦ ਵਿਚ ਸਾਡੇ ਸਾਹਮਣੇ ਆਈ। ਉਸ ਸਮੇਂ ਦੇਹ ਸ-ੜੀ ਹੋਈ ਨਹੀਂ ਸੀ ਪਰ ਜਦੋਂ ਸ਼ਾਮ ਨੂੰ ਦੇਖਣ ਗਏ ਤਾਂ ਅੱਧੀ ਸ-ੜੀ ਹੋਈ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਇਸ ਦੌਰਾਨ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਕੱਲ੍ਹ ਸ਼ਾਮ ਇੱਕ ਦੇਹ ਮਿਲੀ ਸੀ ਜਿਸ ਦੀ ਪਹਿਚਾਣ ਗੁਰਮੁਖ ਸਿੰਘ ਦੇ ਰੂਪ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 22 ਤੋਂ 23 ਸਾਲ ਸੀ। ਉਹ ਦੋ ਦਿਨਾਂ ਤੋਂ ਆਪਣੇ ਘਰ ਤੋਂ ਲਾਪਤਾ ਸੀ। ਪਰਿਵਾਰ ਦੇ ਬਿਆਨਾਂ ਉੱਤੇ ਅਣ-ਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *