ਪੰਜਾਬ ਸੂਬੇ ਦੇ ਫਤਿਹਗੜ੍ਹ ਸਾਹਿਬ ਵਿਚ ਬਹੁਤ ਹੀ ਦਰਦ-ਨਾਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਰਹਿੰਦ ਨਹਿਰ ਵਿੱਚ ਇੱਕ ਨਾਬਾ-ਲਗ ਪਾਣੀ ਦੇ ਤੇਜ਼ ਵਹਾਅ ਵਿਚ ਰੁ-ੜ੍ਹ ਗਿਆ। ਫਤਿਹਗੜ੍ਹ ਸਾਹਿਬ ਦੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਆਰੀਅਨ ਉਮਰ 16 ਸਾਲ ਗਣਪਤੀ ਮੂਰਤੀ ਵਿਸਰਜਨ ਲਈ ਆਪਣੇ ਦੋਸਤਾਂ ਨਾਲ ਸਰਹਿੰਦ ਨਹਿਰ ਉੱਤੇ ਗਿਆ ਸੀ। ਆਰੀਅਨ ਆਪਣੇ ਪਰਿਵਾਰ ਨਾਲ ਮੰਡੀ ਗੋਬਿੰਦਗੜ੍ਹ ਦੀ ਬਿਧੀ ਚੰਦ ਕਲੋਨੀ ਵਿੱਚ ਰਹਿੰਦਾ ਸੀ। ਪੁੱਤਰ ਦੇ ਪਾਣੀ ਵਿਚ ਰੁੜ੍ਹ ਜਾਣ ਦੀ ਖਬਰ ਤੋਂ ਬਾਅਦ ਪਰਿਵਾਰ ਵਿਚ ਦੁੱਖ ਦਾ ਮਾਹੌਲ ਹੈ। ਆਰੀਅਨ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਉਸ ਨੂੰ ਪਾਣੀ ਵਿਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਆਰੀਅਨ ਆਪਣੇ ਦੋਸਤਾਂ ਨਾਲ ਸਰਹਿੰਦ ਨਹਿਰ ਉੱਤੇ ਗਿਆ ਸੀ। ਉਥੇ ਲੋਕ ਗਣਪਤੀ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਪੁੱਜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਆਪਣੇ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਲਈ ਉੱਤਰ ਗਿਆ। ਜਿਵੇਂ ਹੀ ਉਸ ਨੇ ਨਹਿਰ ਵਿੱਚ ਛਾਲ ਮਾ-ਰੀ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁ-ੜ੍ਹ ਗਿਆ। ਆਰੀਅਨ ਨੇ ਪਾਣੀ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਡੁੱ-ਬ ਗਿਆ।
ਦੋਸਤਾਂ ਨਾਲ ਨਹਿਰ ਵਿਚ ਨਹਾਉਣ ਸਮੇਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਉਹ ਨਹਿਰ ਵਿਚ ਛਾ-ਲ ਲਾਉਂਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਆਰੀਅਨ ਦੇ ਪਿਤਾ ਦਰਸ਼ਨ ਅਤੇ ਮਾਂ ਬਬਲੀ ਨੂੰ ਆਪਣੇ ਪੁੱਤਰ ਦੇ ਪਾਣੀ ਵਿਚ ਡੁੱ-ਬ-ਣ ਦੀ ਸੂਚਨਾ ਮਿਲੀ ਤਾਂ ਉਹ ਦੋਵੇਂ ਆਪਣੇ ਪੁੱਤਰ ਦੀ ਭਾਲ ਲਈ ਉਥੇ ਪਹੁੰਚੇ। ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹੋਰ ਲੋਕਾਂ ਨੇ ਵੀ ਪਾਣੀ ਵਿਚ ਲਾਪਤਾ ਆਰੀਅਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਹਨੇਰਾ ਹੋਣ ਕਾਰਨ ਖਬਰ ਲਿਖੇ ਜਾਣ ਤੱਕ ਆਰੀਅਨ ਦਾ ਕੋਈ ਸੁ-ਰਾ-ਗ ਨਹੀਂ ਮਿਲ ਸਕਿਆ।