ਪੰਜਾਬ ਸੂਬੇ ਦੇ ਸ਼ਾਹਕੋਟ ਵਿਚ ਆਪਣੇ ਦੋਸਤ ਪੁਲਿਸ ਕਰਮਚਾਰੀ ਦੀ ਪਤਨੀ ਨਾਲ ਹੋਏ ਝ-ਗ-ੜੇ ਤੋਂ ਬਾਅਦ ਥਾਣੇ ਬੁਲਾ ਕੇ ਜ਼ਲੀਲ ਕਰਨ ਅਤੇ ਕੁੱਟ-ਮਾਰ ਕਰਨ ਤੋਂ ਪ੍ਰੇਸ਼ਾਨ 29 ਸਾਲ ਉਮਰ ਦੇ ਨੌਜਵਾਨ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ-ਰ-ਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਵੀ ਬਣਾਈ ਅਤੇ ਫਿਰ ਆਪਣੇ ਘਰ ਵਿੱਚ ਫਾ-ਹਾ ਲੈ ਲਿਆ। ਮ੍ਰਿਤਕ ਦੀ ਨੌਜਵਾਨ ਪਹਿਚਾਣ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਵਾਸੀ ਪਿੰਡ ਬੁੱਢਣਵਾਲ, ਸ਼ਾਹਕੋਟ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਬੁੱਢਣਵਾਲ ਵਾਸੀ ਪੁਲਿਸ ਮੁਲਾਜ਼ਮ ਦੋਸਤ ਰਮਨ, ਉਸ ਦੀ ਪਤਨੀ ਜੋਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲਾ ਦਰਜ ਕਰਨ ਦੀ ਪੁਸ਼ਟੀ ਥਾਣਾ ਸ਼ਾਹਕੋਟ ਦੇ ਇੰਚਾਰਜ ਇੰਸਪੈਕਟਰ ਅਮਨ ਸੈਣੀ ਨੇ ਕੀਤੀ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਰਮਨ ਦੇ ਘਰ ਕਾਫੀ ਆਉਂਦਾ ਜਾਂਦਾ ਸੀ। ਬੀਤੇ ਦਿਨ ਜਦੋਂ ਗੁਰਵਿੰਦਰ ਸਿੰਘ ਰਮਨ ਦੇ ਘਰ ਗਿਆ ਸੀ ਤਾਂ ਉਸ ਦੀ ਰਮਨ ਦੀ ਪਤਨੀ ਜੋਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੱਲ ਝ-ਗ-ੜੇ ਤੱਕ ਪਹੁੰਚ ਗਈ। ਇਸ ਸਬੰਧੀ ਜੋਤੀ ਨੇ ਰਮਨ ਅਤੇ ਆਪਣੀ ਸੱਸ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸ਼ਿਕਾਇਤ ਵਿੱਚ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਪੁੱਛ-ਗਿੱਛ ਕਰਨ ਲਈ ਥਾਣੇ ਬੁਲਾਇਆ ਸੀ। ਰਾਤ ਨੂੰ ਗੁਰਵਿੰਦਰ ਨੂੰ ਥਾਣੇ ਬੁਲਾਇਆ ਗਿਆ ਪਰ ਪਰਿਵਾਰ ਪਿੰਡ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਥਾਣੇ ਪਹੁੰਚਿਆ ਅਤੇ ਕਿਸੇ ਤਰ੍ਹਾਂ ਗੁਰਵਿੰਦਰ ਨੂੰ ਘਰ ਲੈ ਕੇ ਆਏ।
ਉਥੇ ਗੁਰਵਿੰਦਰ ਸਿੰਘ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਪੁਲਿਸ ਨੇ ਉਸ ਨੂੰ ਬਹੁਤ ਤੰ-ਗ ਕੀਤਾ, ਪਰ ਉਸ ਦਾ ਕੋਈ ਕਸੂਰ ਨਹੀਂ ਸੀ। ਪਰਿਵਾਰ ਨੇ ਗੁਰਵਿੰਦਰ ਸਿੰਘ ਨੂੰ ਕਾਫੀ ਸਮਝਾਇਆ ਤੇ ਫਿਰ ਦੇਰ ਰਾਤ ਪਰਿਵਾਰ ਸੌਂ ਗਿਆ। ਗੁਰਵਿੰਦਰ ਸਿੰਘ ਨੂੰ ਪ੍ਰੇਸ਼ਾਨ ਦੇਖ ਕੇ ਜਦੋਂ ਦੇਰ ਰਾਤ ਉਸ ਦੀ ਮਾਂ ਨੇ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ। ਜਦੋਂ ਖਿੜਕੀ ਤੋੜਕੇ ਦੇਖਿਆ ਤਾਂ ਗੁਰਵਿੰਦਰ ਸਿੰਘ ਫਾਹੇ ਨਾਲ ਲ-ਟ-ਕ-ਦਾ ਮਿਲਿਆ। ਪੁਲਿਸ ਨੇ ਬੜੀ ਮੁਸ਼ੱਕਤ ਨਾਲ ਕਿਸੇ ਤਰ੍ਹਾਂ ਗੁਰਵਿੰਦਰ ਨੂੰ ਹੇਠਾਂ ਉਤਾਰਿਆ ਅਤੇ ਸ਼ਾਹਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।