ਜਿਲ੍ਹਾ ਮੋਹਾਲੀ (ਪੰਜਾਬ) ਦੇ ਜ਼ੀਰਕਪੁਰ ਵਿਚ ਇਕ ਨਿੱਜੀ ਸਕੂਲ ਵਿਚ ਪੜ੍ਹਨ ਵਾਲੇ 12ਵੀਂ ਜਮਾਤ ਦੇ 18 ਸਾਲ ਉਮਰ ਦੇ ਵਿਦਿਆਰਥੀ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਸਕੂਲ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਵਿਦਿਆਰਥੀ ਨੂੰ ਚੱਕਰ ਆਇਆ ਅਤੇ ਉਹ ਜ਼ਮੀਨ ਉੱਤੇ ਡਿੱ-ਗ ਪਿਆ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱ-ਕ ਪ੍ਰਗਟਾਇਆ ਜਾ ਰਿਹਾ ਹੈ ਕਿ ਵਿਦਿਆਰਥੀ ਦੀ ਮੌ-ਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਦੀ ਪੁਸ਼ਟੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਦੁਪਹਿਰ 12 ਵਜੇ ਦੇ ਕਰੀਬ ਜੀ. ਐਸ. ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਚੰਡੀਗੜ੍ਹ ਤੋਂ ਅੰਬਾਲਾ ਹਾਈਵੇਅ ਉੱਤੇ ਸਥਿਤ) ਵਿਚ 12ਵੀਂ ਜਮਾਤ ਦੇ ਵਿਦਿਆਰਥੀ ਪਰਮਦੀਪ ਸਿੰਘ ਉਮਰ 18 ਸਾਲ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਡਾ ਨੂੰ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਚੱਕਰ ਆ ਗਿਆ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱ-ਗ ਪਿਆ। ਇਸ ਦੀ ਸੂਚਨਾ ਤੁਰੰਤ ਪਰਮਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ, ਜੋ ਉਸ ਨੂੰ ਪ੍ਰਾਈਵੇਟ ਕਲੀਨਿਕ ਲੈ ਗਏ, ਜਿੱਥੋਂ ਉਸ ਦਾ ਹਾਲ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜੀ. ਐੱਮ. ਸੀ. ਐੱਚ. -32 ਲਈ ਰੈਫਰ ਕਰ ਦਿੱਤਾ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਮਦੀਪ ਸਿੰਘ ਦੀ ਮੌ-ਤ ਦਾ ਪਤਾ ਲੱਗਣ ਤੋਂ ਬਾਅਦ ਸਕੂਲ ਵਿਚ ਸੋਗ ਦੀ ਲਹਿਰ ਛਾ ਗਈ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਦੂਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਿਚ ਫੋਨ ਲਿਆਉਣ ਦੀ ਇਜਾਜ਼ਤ ਹੈ। ਵਿਦਿਆਰਥੀਆਂ ਦੇ ਫ਼ੋਨ ਸਵੇਰੇ ਦਫ਼ਤਰ ਵਿੱਚ ਜਮ੍ਹਾਂ ਕੀਤੇ ਜਾਂਦੇ ਹਨ ਅਤੇ ਛੁੱਟੀ ਤੋਂ ਬਾਅਦ ਵਾਪਸ ਦਿੱਤੇ ਜਾਂਦੇ ਹਨ। ਜਦੋਂ ਪਰਮਦੀਪ ਸਿੰਘ ਬੇ-ਹੋ-ਸ਼ ਹੋਇਆ, ਉਹ ਦਫ਼ਤਰ ਤੋਂ ਆਪਣਾ ਫ਼ੋਨ ਲੈਣ ਹੀ ਆਇਆ ਸੀ। ਫ਼ੋਨ ਫੜਦੇ ਹੀ ਉਹ ਜ਼ਮੀਨ ਉੱਤੇ ਡਿੱ-ਗ ਪਿਆ। ਜਿਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਮਾਤਾ-ਪਿਤਾ ਅਤੇ ਦਾਦਾ ਜੀ ਨੇ ਸਕੂਲ ਪ੍ਰਬੰਧਕਾਂ ਤੋਂ CCTV ਦਿਖਾਉਣ ਦੀ ਮੰਗ ਕੀਤੀ, ਜਦੋਂ ਉਨ੍ਹਾਂ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਅਜਿਹਾ ਲੱਗਿਆ ਕਿ ਇਹ ਇੱਕ ਕੁਦਰਤੀ ਹਾਦਸਾ ਸੀ। ਜਿਸ ਵਿੱਚ ਸਕੂਲ ਦਾ ਕੋਈ ਕਸੂਰ ਨਹੀਂ ਹੈ ਅਤੇ ਸਕੂਲ ਪ੍ਰਬੰਧਕ ਸਹਿਯੋਗ ਦੇ ਰਹੇ ਹਨ।